21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਫਲ ਕੈਡੇਵਰ ਅੰਗ ਦਾਨ ਕਰਕੇ ਮਹੱਤਵਪੂਰਨ ਉਪਲਬਧੀ ਕੀਤੀ ਹਾਸਿਲ <br/>

Ad Position 21
No active advertisement
ਅਜੀਤ ਡੈਸਕ 28-09-2025
ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਵਲੋਂ ਕੈਡੇਵਰ ਅੰਗ ਦਾਨ ਸਫਲਤਾਪੂਰਵਕ ਕਰਕੇ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਗਈ ਹੈ | ਇਸ ਮਹਾਨ ਕੰਮ ਨਾਲ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਅਤੇ ਹਸਪਤਾਲ ਨੇ ਉੱਚ ਪੱਧਰੀ ਮੈਡੀਕਲ ਸੇਵਾਵਾਂ ਅਤੇ ਅੰਗ ਦਾਨ ਬਾਰੇ ਜਾਗਰੂਕਤਾ ਵੱਲ ਆਪਣੀ ਪੱਕੀ ਵਚਨਬੱਧਤਾ ਦਿਖਾਈ | ਇਹ ਦਾਨੀ 70 ਸਾਲ ਦੀ ਮਹਿਲਾ ਸੀ, ਜਿਸ ਦਾ ਨਾਮ ਜਤਿੰਦਰ ਪਾਲ ਕੌਰ ਸੀ | ਉਹ ਮਲੋਟ, ਮੁਕਤਸਰ, ਪੰਜਾਬ ਦੀ ਰਹਿਣ ਵਾਲੀ ਸੀ | ਉਸ ਨੂੰ ਭਾਰੀ ਦਿਮਾਗੀ ਹੈਮਰੇਜ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਸੀ | ਡਾਕਟਰਾਂ ਵਲੋਂ ਉਸ ਨੂੰ ਬ੍ਰੇਨ ਡੈਡ ਘੋਸ਼ਿਤ ਕੀਤਾ ਗਿਆ | ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਕ ਦਾਨੀ ਤਿੰਨ ਜ਼ਿੰਦਗੀਆਂ ਬਚਾ ਸਕਦਾ ਹੈ | ਹਿੰਮਤ ਦਿਖਾਉਂਦਿਆਂ ਪਰਿਵਾਰ ਨੇ ਅੰਗ ਦਾਨ ਲਈ ਸਹਿਮਤੀ ਦਿੱਤੀ ਅਤੇ ਆਪਣਾ ਦੁੱਖ ਹੋਰਨਾਂ ਲਈ ਆਸ ਵਿਚ ਬਦਲ ਦਿੱਤਾ | ਡਾ. ਪੀ.ਐਲ. ਗੌਤਮ, ਪ੍ਰੋਫੈਸਰ ਅਤੇ ਹੈੱਡ, ਡਿਪਾਰਟਮੈਂਟ ਆਫ਼ ਕਿ੍ਟੀਕਲ ਕੇਅਰ ਮੈਡੀਸਨ ਦੀ ਰਹਿਨੁਮਾਈ ਹੇਠ ਹਸਪਤਾਲ ਦੀ ਸਮਰਪਿਤ ਟੀਮ ਨੇ ਲਿਵਰ ਅਤੇ ਦੋਵੇਂ ਗੁਰਦੇ ਬੜੀ ਸੰਭਾਲ ਨਾਲ ਪ੍ਰਾਪਤ ਕੀਤੇ | ਲਿਵਰ ਨੂੰ 51 ਸਾਲ ਦੇ ਸੰਗਰੂਰ ਦੇ ਮਰੀਜ਼ ਵਿਚ ਟਰਾਂਸਪਲਾਂਟ ਕੀਤਾ ਗਿਆ | ਇਹ ਸਰਜਰੀ ਡਾ. ਗੁਰਸਾਗਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ | ਗੁਰਦੇ ਹੋਰ ਹਸਪਤਾਲਾਂ ਵਿਚ ਗ੍ਰੀਨ ਕੋਰੀਡੋਰ ਰਾਹੀਂ ਭੇਜੇ ਗਏ ਤਾਂ ਜੋ ਉਨ੍ਹਾਂ ਦਾ ਜਲਦੀ ਟਰਾਂਸਪਲਾਂਟ ਹੋ ਸਕੇ | ਇਸ ਮੌਕੇ ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਪਰਿਵਾਰ ਵਲੋਂ ਦਿਖਾਈ ਹਿੰਮਤ ਦੀ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਅਤੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਨੇ ਵੀ ਟੀਮ ਵਰਕ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਓ.ਟੀ.ਐਸ. ਸਕੀਮ ਸਮੇਤ ਲਏ ਵੱਡੇ ਫ਼ੈਸਲੇ-ਅਗਰਵਾਲ <br/> ਅਗਲੀ ਖ਼ਬਰ ਰੇਲ ਰਾਜ ਮੰਤਰੀ ਬਿੱਟੂ ਵਲੋਂ ਲੁਧਿਆਣਾ ਵਿਖੇ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ <br/>
Ad Position 24