14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਪਰਿੰਗ ਡੇਲ ਪਬਲਿਕ ਸਕੂਲ ਨੇ ਲੁਧਿਆਣਾ ਸਹੋਦਿਆ ਸਕੂਲ ਕੰਪੈਲਕਸ ਅੰਗਰੇਜ਼ੀ ਭਾਸ਼ਨ ਮੁਕਾਬਲੇ ਦੀ ਕੀਤੀ ਮੇਜ਼ਬਾਨੀ <br/>

Ad Position 21
No active advertisement
ਅਜੀਤ ਡੈਸਕ 01-11-2025
ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਅੰਗਰੇਜ਼ੀ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਮੁਕਾਬਲੇ 'ਚ ਜ਼ਿਲੇ੍ਹ ਦੇ 34 ਸੀ.ਬੀ.ਐਸ.ਈ. ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਾ ਦੋ ਦਰਜਿਆਂ ਵਿਚ ਹੋਇਆ | ਦਰਜਾ-ਏ ਵਿਚ ਨੌਵੀਂ ਤੋਂ ਦੱਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ ਤੇ ਦਰਜਾ-ਬੀ ਵਿਚ ਗਿਆਰ੍ਹਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਆਏ ਬੱਚਿਆਂ ਨੇ ਆਪਣੀ ਭਾਸ਼ਣ ਕਲਾ ਰਾਹੀਂ ਆਪਣੇ ਮਨ ਦੇ ਵਿਚਾਰਾਂ ਨੰੂ ਪੇਸ਼ ਕੀਤਾ | ਮੇਜ਼ਬਾਨ ਹੋਣ ਕਰਕੇ ਸਪਰਿੰਗ ਡੇਲ ਸਕੂਲ ਦੇ ਬੱਚਿਆਂ ਨੇ ਸਿਰਫ ਇਸ ਮੁਕਾਬਲੇ ਵਿਚ ਭਾਗ ਲਿਆ, ਪਰ ਟਰਾਫੀ ਦੇ ਲਈ ਕੰਪੀਟ ਨਹੀਂ ਕੀਤਾ | ਦਰਜਾ-ਏ ਮੁਕਾਬਲੇ ਵਿਚ ਇਸ਼ਰਤ ਕੌਰ ਨੇ ਪਹਿਲਾ, ਰਿਜਾ ਧਵਨ ਨੇ ਦੂਜਾ, ਸੁਹਾਨੀ ਸ਼ਰਮਾ ਨੇ ਤੀਜਾ ਤੇ ਰਿਧਾਨ ਦੱਤਾ ਨੇ ਹੌਸਲਾ ਵਧਾਉ ਇਨਾਮ ਪ੍ਰਾਪਤ ਕੀਤਾ | ਦਰਜਾ-ਬੀ ਮੁਕਾਬਲੇ 'ਚ ਸਿਫਤ ਕੌਰ ਨੇ ਪਹਿਲਾ, ਸਮਰੀਤ ਕੌਰ ਨੇ ਦੂਜਾ ਤੇ ਹਿਰਨਾਕਸ਼ੀ ਨੇ ਤੀਜਾ ਤੇ ਇਸ਼ਮੀਤ ਸਿੰਘ ਨੇ ਹੌਂਸਲਾ ਵਧਾਉ ਇਨਾਮ ਪ੍ਰਾਪਤ ਕੀਤਾ | ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਤੇ ਪਿ੍ੰਸੀਪਲ ਅਨਿਲ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੰੂ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਰਜਿਸਟਰੀਆਂ ਬੰਦ ਹੋਣ ਨਾਲ ਪੰਜਾਬ 'ਚ ਮਚੀ ਤ੍ਰਾਹ-ਤ੍ਰਾਹ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਮਹਾਨ ਚੌਪਹਿਰਾ ਸਮਾਗਮ ਅੱਜ <br/>
Ad Position 24