ਲੁਧਿਆਣਾ, 31 ਅਕਤੂਬਰ (ਭੁਪਿੰਦਰ ਸਿੰਘ ਬੈਂਸ)ਦੇਸ਼ ਦੇ ਲੋਹ ਪੁਰਸ਼ ਅਤੇ ਏਕਤਾ ਦੇ ਪ੍ਰਤੀਕ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮੌਕੇ ਭਾਜਪਾ ਦਿਹਾਤੀ ਵੱਲੋਂ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ 'ਚ ਰਨ ਫਾਰ ਯੂਨਿਟੀ ਦੌੜ ਜੀ.ਕੇ. ਡੇਅਰੀ ਚੌਂਕ ਹੰਬੜਾ ਰੋਡ ਤੋਂ ਸ਼ਿਵਮ ਪਬਲਿਕ ਸਕੂਲ ਤਕ ਕਰਵਾਈ ਗਈ, ਜਿਸ ਵਿਚ ਸੈਂਕੜਿਆਂ ਨੌਜਵਾਨਾਂ, ਸਮਾਜ ਸੇਵਕਾਂ, ਸਕੂਲੀ ਬੱਚਿਆਂ ਅਤੇ ਭਾਜਪਾ ਵਰਕਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਸਰਦਾਰ ਪਟੇਲ ਦੇ ਦਿ੍ੜ ਇਰਾਦਿਆਂ ਅਤੇ ਅਗਵਾਈ ਨੇ ਹੀ ਅੱਜ ਦਾ ਅਖੰਡ ਭਾਰਤ ਸੰਭਵ ਬਣਾਇਆ ਹੈ | ਉਨ੍ਹਾਂ ਨੇ ਕਿਹਾ ਕਿ ਏਕਤਾ, ਭਾਈਚਾਰਾ ਅਤੇ ਸੇਵਾ ਦੇ ਰਾਹ 'ਤੇ ਚਲਣਾ ਹੀ ਸੱਚੀ ਦੇਸ਼ ਭਗਤੀ ਹੈ | ਇਸ ਮੌਕੇ ਗਰੀਸ਼ ਸਚਦੇਵਾ, ਅਨੁਜ ਮੋਦਗਿੱਲ, ਰੋਹਿਤ ਮੁੰਜਾਲ, ਕੇ.ਪੀ. ਰਾਣਾ,ਬਲਵੰਤ ਸਿੰਘ, ਸਾਨਿਆ ਸ਼ਰਮਾ, ਮਨਜੀਤ ਮੰਗਲਾ, ਮੇਵਾ ਸਿੰਘ ਢੋਲਣਵਾਲ, ਬਲਕਾਰ ਸਿੰਘ ਮੰਗਲੀ, ਗੁਰਜੰਟ ਸਿੰਘ ਪੰਜੇਟਾ, ਅਮਿਤ ਓਬਰਾਏ, ਵਿਕਾਸ ਰਾਜਦੇਵ, ਰਾਜਿੰਦਰ ਕੋਹਲੀ, ਰਮੇਸ਼ ਕੱਕੜ, ਅਸੀਮ ਕੱਕੜ, ਆਰਤੀ ਟਾਂਕ, ਹਰਪਾਲ ਸਿੰਘ ਖਹਿਰਾ, ਪਰਗਟ ਸਿੰਘ, ਅੰਕੁਸ਼ ਢੱਲ, ਰਾਜੀਵ ਖੁੱਲਰ,ਅਲੋਕ ਆਦਿ ਮੌਜੂਦ ਸਨ |