23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗਾਂਧੀ ਨਗਰ ਮਾਰਕੀਟ 'ਚ ਕੱਪੜਿਆਂ ਦੀ ਦੁਕਾਨ ਨੰੂ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 04-11-2025
ਲੁਧਿਆਣਾ, 3 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸੋਮਵਾਰ ਸਵੇਰੇ ਸ਼ਹਿਰ ਦੀ ਗਾਂਧੀ ਨਗਰ ਮਾਰਕੀਟ ਵਿਚ ਇਕ ਦੋ ਮੰਜ਼ਿਲਾਂ ਹੋਲਸੇਲ ਕੱਪੜਿਆਂ ਦੀ ਦੁਕਾਨ ਵਿਚ ਅੱਗ ਲੱਗ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁੱਝ ਹੀ ਸਮੇਂ ਵਿਚ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ | ਇਹ ਦੁਕਾਨ ਅਕਾਲਗੜ੍ਹ ਮਾਰਕੀਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਦੀ ਦੱਸੀ ਜਾ ਰਹੀ ਹੈ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਨੇ ਪੁੱਜ ਕੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਦਾ ਪਤਾ ਉਸ ਵੇਲੇ ਲੱਗਾ, ਜਦੋਂ ਮਾਰਕੀਟ ਦਾ ਚੌਕੀਦਾਰ ਸਵੇਰੇ ਗਸ਼ਤ ਕਰ ਰਿਹਾ ਸੀ | ਜਦੋਂ ਉਹ ਦੁਕਾਨ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੁਕਾਨ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤੇ ਤੁਰੰਤ ਦੁਕਾਨ ਮਾਲਕ ਤੇ ਨੇੜਲੇ ਦੁਕਾਨਦਾਰਾਂ ਨੰੂ ਸੂਚਨਾ ਦਿੱਤੀ | ਉਨ੍ਹਾਂ ਵਲੋਂ ਫਾਇਰ ਬਿ੍ਗੇਡ ਨੰੂ ਫ਼ੋਨ ਕਰਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਗਈ | ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪੁਲਿਸ ਤੇ ਫਾਇਰ ਬਿ੍ਗੇਡ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਜਪ ਤਪ ਚੁਪਹਿਰਾ ਸਮਾਗਮ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਲੱਕੜ ਬਿ੍ਜ 'ਤੇ ਨਵੀਂ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ <br/>
Ad Position 24