03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਟਰੱਕ ਨੂੰ ਅੱਗ ਲੱਗਣ ਕਾਰਨ ਡਰਾਈਵਰ ਜ਼ਿੰਦਾ ਸੜਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਬਾਲਾ ਚੌਕ ਨੇੜੇ ਜਾਂਦੀ ਐਲੀਵੇਟਿਡ ਰੋਡ 'ਤੇ ਬੀਤੀ ਦੇਰ ਰਾਤ ਇਕ ਟਰੱਕ ਨੂੰ ਅੱਗ ਲੱਗਣ ਕਾਰਨ ਡਰਾਈਵਰ ਜਿੰਦਾ ਸੜ ਗਿਆ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਇਕ ਟਰੱਕ ਭਾਈ ਬਾਲਾ ਚੌਕ ਨੇੜੇ ਐਲੀਵੇਟਿਡ ਰੋਡ 'ਤੇ ਹਾਦਸਾ ਗ੍ਰਸਤ ਹੋ ਗਿਆ | ਡਰਾਈਵਰ ਟਰੱਕ ਦਾ ਸੰਤੁਲਨ ਗਵਾ ਬੈਠਾ ਅਤੇ ਟਰੱਕ ਡਿਵਾਈਡਰ ਵਿਚ ਜਾ ਲੱਗਾ | ਡਿਵਾਈਡਰ ਵਿਚ ਲੱਗਣ ਕਾਰਨ ਟਰੱਕ ਨੂੰ ਅੱਗ ਲੱਗ ਗਈ ਅਤੇ ਉਸ ਨੂੰ ਚਲਾ ਰਿਹਾ ਡਰਾਈਵਰ ਬਾਹਰ ਨਹੀਂ ਨਿਕਲ ਸਕਿਆ, ਉੱਥੇ ਜਾ ਰਹੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਫਾਇਰ ਬਿ੍ਗੇਡ ਦੇ ਅਮਲੇ ਨੂੰ ਵੀ ਇਤਲਾਹ ਦਿੱਤੀ ਗਈ, ਪਰ ਉਸ ਵਕਤ ਤੱਕ ਟਰੱਕ ਬੁਰੀ ਤਰ੍ਹਾਂ ਨਾਲ ਸੜ ਚੁੱਕਾ ਸੀ | ਪਹਿਲਾਂ ਤਾਂ ਫਾਇਰ ਬਿ੍ਗੇਡ ਦੇ ਅਮਲੇ ਨੇ ਸੋਚਿਆ ਕਿ ਡਰਾਈਵਰ ਬਾਹਰ ਨਿਕਲ ਗਿਆ ਹੈ, ਪਰ ਜਦੋਂ ਉਨ੍ਹਾਂ ਨੇ ਅੱਗ ਬੁਝਣ ਤੋਂ ਬਾਅਦ ਟਰੱਕ ਚੈੱਕ ਕੀਤਾ ਤਾਂ ਡਰਾਈਵਰ ਦੀ ਲਾਸ਼ ਉਥੇ ਪਈ ਸੀ, ਉਹ ਪੂਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ | ਮਿ੍ਤਕ ਦੀ ਪਹਿਚਾਣ ਭੂਸ਼ਣ ਕੁਮਾਰ ਵਾਸੀ ਜੰਮੂ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 42 ਸਾਲ ਦੇ ਕਰੀਬ ਸੀ, ਜੋ ਕਿ ਤਿੰਨ ਦਿਨ ਪਹਿਲਾਂ ਹੀ ਲੁਧਿਆਣਾ ਆਇਆ ਸੀ ਅਤੇ ਅੱਜ ਇਹ ਟਰਾਂਸਪੋਰਟ ਨਗਰ ਤੋਂ ਟਰੱਕ ਨੂੰ ਲੋਡ ਕਰਕੇ ਜਗਰਾਉਂ ਜਾ ਰਿਹਾ ਸੀ | ਅੱਗ ਲੱਗਣ ਦੌਰਾਨ ਟਰੱਕ ਵਿਚ ਧਮਾਕੇ ਵੀ ਹੋਏ, ਟਰੱਕ ਵਿਚ ਦਵਾਈਆਂ, ਕੱਪੜੇ ਅਤੇ ਹੋਰ ਸਾਮਾਨ ਸੀ, ਜੋ ਕਿ ਸੜ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਮਿ੍ਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ ਅਗਲੀ ਖ਼ਬਰ 69ਵੇਂ ਸੂਬਾ ਪੱਧਰੀ ਸਾਫਟਬਾਲ ਟੂਰਨਾਮੈਂਟ 'ਚ ਲੁਧਿਆਣਾ ਬਣਿਆ ਚੈਂਪੀਅਨ <br/>
Ad Position 24