03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਾਧੇ ਸ਼ਾਮ, ਕਾਰਪੋਰੇਸ਼ਨ ਤੇ ਚਾਂਦ ਕਾਲੋਨੀ ਦੇ ਨਿਵਾਸੀਆਂ ਨੇ ਸ਼ਰਾਬ ਦਾ ਠੇਕਾ ਖੋਲ੍ਹਣ ਨੰੂ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)-ਰਾਧੇ ਸ਼ਾਮ, ਕਾਰਪੋਰੇਸ਼ਨ ਤੇ ਚਾਂਦ ਕਾਲੋਨੀ ਦੇ ਨਿਵਾਸੀਆਂ ਵਲੋਂ ਇਲਾਕੇ ਵਿਚ ਨਵੇਂ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਨਿਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਠੇਕਾ ਤੁਰੰਤ ਬੰਦ ਕਰਨ ਦੀ ਮੰਗ ਕੀਤੀ | ਲੋਕਾਂ ਨੇ ਦੱਸਿਆ ਕਿ ਜਿੱਥੇ ਇਹ ਨਵਾਂ ਠੇਕਾ ਖੋਲਿ੍ਹਆ ਗਿਆ ਹੈ, ਉਸ ਤੋਂ 500 ਮੀਟਰ ਦੀ ਦੂਰੀ 'ਤੇ ਪਹਿਲਾ ਹੀ ਤਿੰਨ ਸ਼ਰਾਬ ਦੇ ਠੇਕੇ ਮੌਜੂਦ ਹਨ | ਇਸ ਕਾਰਨ ਇਲਾਕੇ ਵਿਚ ਹਰ ਵੇਲੇ ਭੀੜ ਰਹਿੰਦੀ ਹੈ ਅਤੇ ਬੱਚਿਆਂ ਤੇ ਮਹਿਲਾਵਾਂ ਨੰੂ ਆਉਣ ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ੋਰ ਸ਼ਰਾਬੇ ਅਤੇ ਅਣਚਾਹੀ ਭੀੜ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਉਥੇ ਹੀ ਠੇਕੇ ਦੇ ਬਿਲਕੁਲ ਨੇੜੇ ਮੰਦਰ, ਗੁਰਦੁਆਰਾ ਸਾਹਿਬ ਵੀ ਹਨ, ਜਿਸ ਨਾਲ ਧਾਰਮਿਕ ਮਾਹੌਲ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ | ਇਲਾਕਾ ਨਿਵਾਸੀਆਂ ਵਲੋਂ ਪ੍ਰਸ਼ਾਸਨ ਤੋਂ ਨਵੇਂ ਖੁੱਲ੍ਹੇ ਠੇਕੇ ਨੰੂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਕੂੜੇ ਨੰੂ ਅਚਾਨਕ ਲੱਗੀ ਅੱਗ–ਦਹਿਸ਼ਤ ਦਾ ਮਾਹੌਲ <br/> ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ
Ad Position 24