04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਨੇ ਮੈਡੀਕਲ ਲਾਈਨ ਵਿਚ ਕੀਤੀਆਂ ਅਹਿਮ ਪ੍ਰਾਪਤੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਆਲਮਗੀਰ, 22 ਨਵੰਬਰ (ਜਰਨੈਲ ਸਿੰਘ ਪੱਟੀ)-ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ, ਜੋ ਕਿ ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸੁਪਰ ਸਪੈਸ਼ਲਿਟੀ ਅਤੇ ਟਰਾਮਾ ਕੇਅਰ ਲਈ ਇਕ ਭਰੋਸੇਮੰਦ ਨਾਮ ਮੰਨਿਆ ਜਾਂਦਾ ਹੈ, ਨੇ ਗੁਰਦਾ ਰੋਗਾਂ ਦੀ ਵਧਦੀ ਚਿੰਤਾ ਨੂੰ ਧਿਆਨ ਵਿਚ ਰੱਖਦਿਆਂ ਖੇਤਰ ਦੀ ਪ੍ਰਸਿੱਧ ਨੈਫਰੋਲੋਜਿਸਟ ਡਾ. ਦੀਪਾਲੀ ਕੌਸ਼ਲ ਨੂੰ ਆਪਣੀ ਮੈਡੀਕਲ ਟੀਮ ਵਿਚ ਸ਼ਾਮਿਲ ਕਰਕੇ ਇਕ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਚੁੱਕਿਆ ਹੈ | ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਡਾ. ਦੀਪਾਲੀ ਕੌਸ਼ਲ, ਐਮ.ਡੀ. ਇੰਟਰਨੈਸ਼ਨਲ ਮੈਡੀਸਨ ਆਪਣੇ 11 ਸਾਲਾਂ ਦੇ ਬਿਹਤਰੀਨ ਤਜਰਬੇ ਨਾਲ ਗੁਰਦਾ ਰੋਗਾਂ ਦੇ ਇਲਾਜ ਵਿਚ ਮਾਹਿਰ ਹਨ | ਉਕਤ ਮੈਡੀਕਲ ਸੇਵਾਵਾਂ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਨੂੰ ਇਲਾਕੇ ਵਿਚ ਇਕ ਪੂਰਨ ਨੈਫਰੋਲੋਜੀ ਕੇਅਰ ਸੈਂਟਰ ਬਣਾਉਂਦੀਆਂ ਹਨ, ਜੋ ਕਿ ਮਰੀਜ਼ਾਂ ਨੂੰ ਇਲਾਜ, ਸਲਾਹ, ਜਾਂਚ ਅਤੇ ਰਹਿਨੁਮਾਈ ਸਭ ਕੁੱਝ ਇਕ ਛੱਤ ਹੇਠਾਂ ਮੁਹੱਈਆ ਕਰਵਾ ਰਿਹਾ ਹੈ | ਹਸਪਤਾਲ ਵਿਚ ਆਧੁਨਿਕ ਡਾਇਲੈਸਿਸ ਯੂਨਿਟ, ਇਨਫੈਕਸ਼ਨ ਕੰਟਰੋਲ ਦੇ ਅੰਤਰਰਾਸ਼ਟਰੀ ਮਿਆਰ, ਆਈ.ਸੀ.ਯੂ. ਸਹੂਲਤਾਂ, ਹਫ਼ਤੇ ਦੇ 24 ਘੰਟੇ ਐਮਰਜੈਂਸੀ ਕੇਅਰ, ਤਜਰਬੇਕਾਰ ਨਰਸਿੰਗ ਸਟਾਫ਼ ਅਤੇ ਗੁਰਦਾ ਰੋਗਾਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਸਪਰਦਾਤਮਕ ਟਰੀਟਮੈਂਟ ਸਿਸਟਮ ਮਰੀਜ਼ਾਂ ਨੂੰ ਇਕ ਸੇ੍ਰਸ਼ਠ ਤਜਰਬਾ ਦੇਣ ਲਈ ਤਿਆਰ ਹੈ ਅਤੇ ਇਹ ਸਭ ਕੁੱਝ ਇਲਾਕੇ ਦੇ ਲੋਕਾਂ ਨੂੰ ਬਾਹਰਲੇ ਵੱਡੇ ਸ਼ਹਿਰਾਂ ਜਾਂ ਮਹਿੰਗੇ ਸੈਂਟਰਾਂ ਦੇ ਚੱਕਰ ਲਾਉਣ ਤੋਂ ਬਚਾਉਂਦਾ ਹੈ | ਡਾ. ਕੌਸ਼ਲ ਦੀ ਮਾਹਿਰਤਾ ਡਾਇਬਟੀਜ਼ ਕਾਰਨ ਖਰਾਬ ਹੋ ਰਹੇ ਗੁਰਦਿਆਂ ਦੇ ਇਲਾਜ ਵਿਚ ਵੀ ਬੇਮਿਸਾਲ ਹੈ ਅਤੇ ਹਾਈਪਰਟੈਂਸ਼ਨ, ਮੁਸ਼ਕਿਲ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਵੀ ਵਿਗਿਆਨਕ ਤੇ ਧੀਰਜ ਨਾਲ ਇਲਾਜ ਕਰਦੀਆਂ ਹਨ | ਬੁਲਾਰੇ ਨੇ ਦੱਸਿਆ ਕਿ ਡਾ. ਕੌਸ਼ਲ ਦੀ ਓ.ਪੀ.ਡੀ. ਸੋਮਵਾਰ ਤੋਂ ਸ਼ਨੀਵਾਰ ਸਵੇਰੇ 10:00 ਵਜੇ ਤੋਂ 01:30 ਵਜੇ ਤੱਕ ਨਿਰਧਾਰਿਤ ਹੈ, ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਨੇ ਜਨਰਲ ਸਰਜਰੀ, ਕਾਰਡੀਅਕ ਕੇਅਰ ਅਤੇ ਐਮਰਜੈਂਸੀ ਸੇਵਾਵਾਂ ਵਿਚ ਵੀ ਆਪਣਾ ਨਾਮ ਬਣਾਇਆ ਹੈ ਅਤੇ ਹੁਣ ਡਾ. ਦੀਪਾਲੀ ਕੌਸ਼ਲ ਦੀ ਸ਼ਮੂਲੀਅਤ ਨਾਲ ਨੈਫਰੋਲੋਜੀ ਵਿਭਾਗ ਵਿਚ ਵੀ ਮਾਪਦੰਡ ਹੋਰ ਉੱਚੇ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਸਥਾਨਕ ਟ੍ਰੈਫਿਕ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਹੈਲਮੇਟ ਸੁਰੱਖਿਆ ਮੁਹਿੰਮ ਸ਼ੁਰੂ... ਅਗਲੀ ਖ਼ਬਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਅੱਜ ਹੋਣਗੇ 31 ਲੜਕੀਆਂ ਦੇ ਸਮੂਹਿਕ ਵਿਆਹ
Ad Position 24