ਲੁਧਿਆਣਾ, 22 ਨਵੰਬਰ (ਡਾ. ਤਰਲੋਚਨ ਸਿੰਘ)-ਅੰਤੋਦਿਆ ਸਿੱਖਿਆ ਸੁਸਾਇਟੀ ਲੁਧਿਆਣਾ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਸਮਾਜ ਸੇਵੀ ਪ੍ਰੋਗਰਾਮ ਅਧੀਨ ਅੰਤੋਦਿਆ ਪ੍ਰਾਥਮਿਕ ਸਿੱਖਿਆ ਕੇਂਦਰ ਦੇ ਵਿਦਿਆਰਥੀਆਂ ਨੂੰ ਸਕੂਲ ਵਰਦੀਆਂ, ਸਵੈਟਰ, ਜੁੱਤੇ ਅਤੇ ਜੁਰਾਬਾਂ ਵੰਡੀਆਂ ਗਈਆਂ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਨੇ ਸ਼ਿਰਕਤ ਕੀਤੀ ਅਤੇ ਆਪਣੇ ਹੱਥੀਂ ਬੱਚਿਆਂ ਨੂੰ ਇਹ ਸਾਮਾਨ ਵੰਡ ਕੇ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀਆਂ ਭਰੀਆਂ | ਸੁਸਾਇਟੀ ਦੇ ਪ੍ਰਧਾਨ ਜੇ.ਆਰ. ਬਾਂਸਲ, ਜਨਰਲ ਸਕੱਤਰ ਸਤੀਸ਼ ਸੂਦ ਅਤੇ ਸਕੱਤਰ ਗੁਲਸ਼ਨ ਸਿੰਘ ਬੁੱਟਰ ਦੀ ਅਗਵਾਈ ਹੇਠ ਚੱਲ ਰਹੇ ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦਾ ਸੁਸਾਇਟੀ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਆਪਣੇ ਸੰਬੋਧਨ ਦੌਰਾਨ ਚੇਅਰਮੈਨ ਜਤਿੰਦਰ ਖੰਗੂੜਾ ਨੇ ਅੰਤੋਦਿਆ ਸਿੱਖਿਆ ਸੁਸਾਇਟੀ ਦੇ ਸਮਾਜ ਸੇਵੀ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ | ਪ੍ਰੋਗਰਾਮ ਦੇ ਅੰਤ ਵਿਚ ਅੰਤੋਦਿਆ ਸਿੱਖਿਆ ਸੁਸਾਇਟੀ ਵਲੋਂ ਚੇਅਰਮੈਨ ਖੰਗੂੜਾ ਦਾ ਲੋੜਵੰਦ ਬੱਚਿਆਂ ਪ੍ਰਤੀ ਦਿਖਾਏ ਜਾ ਰਹੇ ਪਿਆਰ ਅਤੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਤੀਸ਼ ਸੂਦ, ਹਰਪ੍ਰੀਤ ਸਿੰਘ ਬੁੱਟਰ, ਸੰਜੇ, ਸ਼ਤਰੂਘਨ, ਕੁੰਜ ਸਾਹਿਬ, ਵਿਨੋਦ ਮਲਹੋਤਰਾ, ਮਹਾਜਨ ਸਾਹਿਬ, ਸ਼ਾਕੂ ਸਾਹਿਬ, ਧਰਮਪਾਲ, ਅਸ਼ੋਕ ਕੁਮਾਰ ਹਾਜ਼ਰ ਸਨ |