05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅੰਕੁਰ ਅਤੇ ਮਨਰਾਜ ਨੇ ‘ ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ ’ ਦੌਰਾਨ ਆਪਣੇ ਪਿਤਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ

ਲੁਧਿਆਣਾ, 4 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਡਾ: ਸੁਰਜੀਤ ਪਾਤਰ ਚੇਅਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਆਯੋਜਿਤ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਅਤੇ ਮਨਰਾਜ ਪਾਤਰ ਵਲੋਂ ਆਪਣੇ ਪਿਤਾ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਪਾਤਰ ਸਨੇਹੀਆਂ ਨਾਲ ਗੱਲ ਕਰਦਿਆਂ ਉਹ ਦੋਵੇਂ ਕਈ ਬਾਰ ਭਾਵੁਕ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਡਾ: ਸੁਰਜੀਤ ਪਾਤਰ ਚੇਅਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਆਯੋਜਿਤ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਅਤੇ ਮਨਰਾਜ ਪਾਤਰ ਵਲੋਂ ਆਪਣੇ ਪਿਤਾ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਪਾਤਰ ਸਨੇਹੀਆਂ ਨਾਲ ਗੱਲ ਕਰਦਿਆਂ ਉਹ ਦੋਵੇਂ ਕਈ ਬਾਰ ਭਾਵੁਕ ਹੋਏ। ਇਸ ਰੂ-ਬਰੂ ਦੌਰਾਨ ਕਿਸੇ ਮੋੜ ‘ਤੇ ਸਮਾਂ ਗ਼ਮਗੀਨ ਵੀ ਬਣਦਾ ਰਿਹਾ, ਪਰ ਸੁਰਜੀਤ ਪਾਤਰ ਦੀਆਂ ਉਤਸ਼ਾਹੀ ਗੱਲਾਂ ਨੂੰ ਯਾਦ ਕਰਦਿਆਂ ਮਾਹੌਲ ਖ਼ੁਸ਼ਗਵਾਰ ਵੀ ਰਿਹਾ। ਇਸ ਵੇਲੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਹੇ ਅੰਕੁਰ ਪਾਤਰ ਨੇ ਕਿਹਾ ਉਹ ਦੁਨੀਆ ਦੇ ਕਿਸੇ ਕੋਨੇ ਵੀ ਹੋਵੇ ਪਿਤਾ ਦਾ ਆਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ ਹੈ। ਉਸਨੇ ਕਿਹਾ ਵਿਦੇਸ਼ ਦੀਆਂ ਵੱਡੀਆਂ ਸਭਾਵਾਂ ਵਿਚ ਵੀ ਜਦੋਂ ਪਾਤਰ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਉਨ੍ਹਾਂ ਦਾ ਪੁੱਤਰ ਹੋਣ ’ਤੇ ਮਾਣ ਮਹਿਸੂਸ ਕਰਦਾਂ ਹਾਂ। ਮਨਰਾਜ ਪਾਤਰ ਨੇ ਕਿਹਾ ਮੈਨੂੰ ਪਿਤਾ ਵਲੋਂ ਮਿਲਿਆ ਸੁਰ-ਸਬਕ ਮੇਰੇ ਲਈ ਅਮੁੱਲ ਹੈ ਕਿਉਂਕਿ ਉਨ੍ਹਾਂ ਮੈਨੂੰ ਸ਼ਬਦ ਅਤੇ ਸੁਰ ਨਾਲ ਜੋੜਿਆ। ਮੈਂ ਅੱਖਾਂ ਬੰਦ ਕਰਕੇ ਸੁਰ ਲਾਉਂਦਾ ਹਾਂ ਉਹ ਮੇਰੇ ਸਾਹਮਣੇ ਆ ਖੜ੍ਹਦੇ ਨੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ ਰਿਸ਼ੀ ਪਾਲ ਸਿੰਘ, ਆਈ.ਏ.ਐਸ. ਨੇ ਕਿਹਾ ਸੁਰਜੀਤ ਪਾਤਰ ਮਹਿਕਦਾ ਟਹਿਕਦਾ ਹਰਿਆ ਭਰਿਆ ਬਾਗ਼ ਹੈ, ਜੋ ਹਮੇਸ਼ਾ ਸੁਗੰਧੀਆਂ ਦਿੰਦਾ ਰਹੇਗਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ: ਪਾਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਜੋ ਪੈੜਾਂ ਪਾਈਆਂ ਹਨ ਉਹ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਖੁੱਲ੍ਹੀ ਵਿਚਾਰ ਚਰਚਾ ਦੌਰਾਨ ਪੱਤਰਕਾਰ ਵਿਭਾਗ ਦੀ ਮੁਖੀ ਡਾ: ਸ਼ੀਤਲ ਥਾਪਰ, ਡਾ: ਹਰਮੀਤ ਸਿੰਘ ਕਿੰਗਰਾ, ਪ੍ਰਿੰਸੀਪਲ ਕੁਲਦੀਪ ਸਿੰਘ, ਡਾ: ਧਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ, ਚਰਨਜੀਤ ਸਿੰਘ, ਪ੍ਰੋ: ਕਰਨਵੀਰ ਸਿੰਘ ਗਿੱਲ, ਡਾ: ਸੁਖਦੇਵ ਸਿੰਘ, ਭੂਸ਼ਨ ਗੋਇਲ, ਸੁਰਿੰਦਰ ਕੈਲੇ, ਜਸਵਿੰਦਰ ਵਿਰਕ ਅਤੇ ਗ਼ਜ਼ਲਗੋ ਗੁਰਚਰਨ ਕੌਰ ਕੋਚਰ ਨੇ ਆਪਣੇ-ਆਪਣੇ ਵਿਚਾਰਾਂ ਦੀ ਸਾਂਝ ਪਾਈ। ਅੰਤ ਵਿਚ ਮਨਰਾਜ ਪਾਤਰ ਵਲੋਂ ਡਾ ਸੁਰਜੀਤ ਪਾਤਰ ਦੀਆਂ ਰਚਨਾਵਾਂ ਪੇਸ਼ ਕਰਕੇ ਸਮੇਂ ਨੂੰ ਸੰਗੀਤਕ ਰੰਗਤ ਦਿੱਤੀ। ਸਵਾਗਤ ਡਾ ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ: ਨਿਰਮਲ ਜੌੜਾ ਨੇ ਕੀਤਾ। ਮੰਚ ਦਾ ਸੰਚਾਲਨ ਡਾ: ਦਿਵਿਆ ਉਤਰੇਜਾ ਨੇ ਕੀਤਾ। ਅੰਤ ਵਿਚ ਧੰਨਵਾਦ ਡਾ: ਰੁਪਿੰਦਰ ਤੂਰ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੜਕੀ ਨੂੰ ਬਲੈਕਮੇਲ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਵਲੋਂ ਇੰਸਟਾਲੇਸ਼ਨ ਸੈਰਾਮਨੀ ਕਰ... ਅਗਲੀ ਖ਼ਬਰ ਆਰੀਆ ਕਾਲਜ ਦੇ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ’ਚ ਪ੍ਰਾਪਤ ਕੀਤਾ ਚੌਥਾ ਸਥਾਨ ਗਿਆਨੀ ਹਰਜੀਤ ਸਿੰਘ...
Ad Position 24