05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਆਰੀਆ ਕਾਲਜ ਦੇ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਨਤੀਜਿਆਂ ’ਚ ਪ੍ਰਾਪਤ ਕੀਤਾ ਚੌਥਾ ਸਥਾਨ ਗਿਆਨੀ ਹਰਜੀਤ ਸਿੰਘ ਦੀ ਯਾਦ ’ ਚ ਜੀ . ਜੀ . ਐਨ . ਸਕੂਲ ’ ਚ ਭਾਸ਼ਨ ਮੁਕਾਬਲਾ

ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜੀ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜੀ.ਜੀ.ਐਨ. ਪਬਲਿਕ ਸਕੂਲ, ਰੋਜ਼ ਗਾਰਡਨ ਵਿਖੇ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਗਿਆਨੀ ਹਰਜੀਤ ਸਿੰਘ ਦੀ ਯਾਦ ਵਿਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਅੰਤਰ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਲੁਧਿਆਣਾ ਅਤੇ ਆਲੇ ਦੁਆਲੇ ਦੇ ਨਾਮਵਰ ਸਕੂਲਾਂ ਦੀਆਂ 28 ਟੀਮਾਂ ਨੇ ਭਾਗ ਲਿਆ। ਕੌਂਸਲ ਦੇ ਪ੍ਰਧਾਨ ਡਾ. ਐਸ.ਪੀ. ਸਿੰਘ, ਸਿੱਖਿਆ ਸ਼ਾਸਤਰੀ ਤੇ ਉਦਯੋਗਪਤੀ ਰਣਜੋਧ ਸਿੰਘ, ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਡਾ. ਐਸ.ਪੀ. ਸਿੰਘ ਨੇ ਗਿਆਨੀ ਹਰਜੀਤ ਸਿੰਘ ਦੇ ਸਿੱਖਿਆ ਖੇਤਰ ਵਿਚ ਯੋਗਦਾਨ ਨੂੰ ਯਾਦ ਕੀਤਾ, ਜਦਕਿ ਰਣਜੋਧ ਸਿੰਘ ਨੇ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬੀ ਭਾਸ਼ਾ ਵਿਚ ਡੀ.ਏ.ਵੀ. ਪਬਲਿਕ ਸਕੂਲ ਦੀ ਦਿਵਾਂਸ਼ੀ ਨੇ ਪਹਿਲਾ, ਗ੍ਰੀਨ ਲੈਂਡ ਸਕੂਲ ਦੀ ਦਿਵਾਂਸੀ ਨੇ ਦੂਜਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਕੁਲਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਗਰੇਜ਼ੀ ਵਿਚ ਏਕਰੂਪ ਕੌਰ ਨੇ ਪਹਿਲਾ, ਗੁਰਰਹਿਤ ਕੌਰ ਨੇ ਦੂਜਾ ਅਤੇ ਪੀਰ ਜਾਜਾਂ ਤੀਜੇ ਸਥਾਨ ’ਤੇ ਰਹੇ। ਡੀ.ਏ.ਵੀ. ਪਬਲਿਕ ਸਕੂਲ, ਬੀ.ਆਰ.ਐਸ. ਨਗਰ ਨੇ ਜੇਤੂ ਟਰਾਫ਼ੀ, ਜਦਕਿ ਗਰੀਨ ਲੈਂਡ ਪਬਲਿਕ ਸਕੂਲ ਨੇ ਰਨਰਅਪ ਟਰਾਫ਼ੀ ਜਿੱਤੀ। ਪ੍ਰਿੰਸੀਪਲ ਗੁਣਮੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅੰਕੁਰ ਅਤੇ ਮਨਰਾਜ ਨੇ ‘ ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ ’ ਦੌਰਾਨ ਆਪਣੇ ਪਿਤਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਗਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲਾ ਨੌਜ...
Ad Position 24