05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਫਿਕੋ ਨੇ ਉਦਯੋਗ ਮੰਤਰੀ ਪੰਜਾਬ ਤੋਂ ਆਟੋਮੇਟਿਡ ਜੀ.ਐਸ.ਟੀ. ਰਿਫੰਡ ਦੀ ਮੰਗ ਕੀਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਇਕ ਵਫ਼ਦ ਨੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਰਾਜੀਵ ਜੈਨ ਸੀਨੀਅਰ ਉਪ ਪ੍ਰਧਾਨ ਫਿਕੋ, ਬਲਦੇਵ ਸਿੰਘ ਅਮਰ ਉਪ ਪ੍ਰਧਾਨ ਫਿਕੋ ਅਤੇ ਮਨਕਰ ਗਰਗ ਹੈਡ ਪਲਾਸਟਿਕ ਡਿਵੀਜ਼ਨ ਫਿਕੋ ਦੇ ਨਾਲ ਮਿਲ ਕੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਕੇ ਆਟੋਮੇਟਿਡ ਜੀ.ਐਸ.ਟੀ. ਰਿਫੰਡ ਦੀ ਮੰਗ ਕਰਦੇ ਹੋਏ ਲਿਖਤੀ ਮੰਗ ਪੱਤਰ ਸੌਂਪਿਆ | ਉਨ੍ਹਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਾਈਕਲ, ਸਿਲਾਈ ਮਸ਼ੀਨਾਂ, ਖੇਤੀਬਾੜੀ ਉਪਕਰਨ ਵਰਗੇ ਤਿਆਰ ਉਤਪਾਦ 5 ਫ਼ੀਸਦੀ ਦੇ ਸਲੈਬ ਦੇ ਅਧੀਨ ਆਉਂਦੇ ਹਨ, ਜਦੋਂ ਕਿ ਕੱਚਾ ਮਾਲ ਉਲਟ ਡਿਊਟੀ ਢਾਂਚੇ ਕਾਰਨ ਉਚ ਸਲੈਬ ਭਾਵ 18 ਫ਼ੀਸਦੀ ਦੇ ਅਧੀਨ ਆਉਂਦਾ ਹੈ, ਜਿਸ ਨਾਲ ਜੀ.ਐਸ.ਟੀ. ਰਿਫੰਡ ਸਰਕਾਰ ਕੋਲ ਫਸ ਜਾਂਦੇ ਹਨ | ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਬੰਧਿਤ ਜੀ.ਐਸ.ਟੀ. ਅਧਿਕਾਰੀਆਂ ਨਾਲ ਦਖ਼ਲ ਦੇਵੇ ਅਤੇ ਰਿਟਰਨ ਜਮ੍ਹਾ ਹੋਣ ਤੋਂ ਬਾਅਦ ਜੀ.ਐਸ.ਟੀ. ਰਿਫੰਡ ਆਪਣੇ ਆਪ ਜਾਰੀ ਹੋਣ ਦੀ ਆਗਿਆ ਦੇਵੇ |

Ad Position 22
No active advertisement
ਪਿਛਲੀ ਖ਼ਬਰ ਸੱਤਾ ਵਿਚ ਆਈ 'ਆਪ' ਨੇ ਸੂਬੇ ਨੂੰ ਕਰਜ਼ਾਈ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ-ਬੈਂਸ ਅਗਲੀ ਖ਼ਬਰ ਫਲਾਵਰ ਇਨਕਲੇਵ ਦੀਆਂ ਦੋ ਦੁਕਾਨਾਂ ਵਿਚ ਚੋਰੀ
Ad Position 24