15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਦੀਆਂ 'ਚ ਫੇਫੜਿਆਂ ਵਿਚ 'ਚੰਗੇ ਬੈਕਟੀਰੀਆ' ਬਦਲ ਜਾਂਦੇ ਹਨ-ਡਾ. ਕਸ਼ਿਸ਼ ਦੱਤਾ <br/>

Ad Position 21
No active advertisement
ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਦੇ ਪਲਮੋਨੋਲੋਜਿਸਟ ਹੁਣ ਸਰਦੀਆਂ ਦੇ ਦੌਰਾਨ ਲੰਬੇ ਸਮੇਂ ਤੱਕ ਚੱਲਣ ਵਾਲੀ ਖੰਘ, ਗਲੇ ਦੀ ਜਲਨ ਅਤੇ ਸਾਹ ਲੈਣ ਵਿਚ ਤਕਲੀਫ਼ ਵਿਚ ਵਾਧਾ ਵੇਖ ਰਹੇ ਹਨ | ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਵਿਚ ਵੀ ਜੋ ਆਮ ਤੌਰ 'ਤੇ ਸਿਹਤਮੰਦ ਹੁੰਦੇ ਹਨ | ਹਾਲ ਹੀ ਦੇ ਅਧਿਐਨ ਦਰਸਾਉਂਦੇ ਹਨ ਕਿ ਇਕ ਹੈਰਾਨੀਜਨਕ ਕਾਰਨ ਇਹ ਹੋ ਸਕਦਾ ਹੈ ਕਿ ਸਰਦੀਆਂ ਅਸਲ ਵਿਚ ਸਾਡੇ ਫੇਫੜਿਆਂ ਦੇ ਅੰਦਰ ''ਚੰਗੇ ਬੈਕਟੀਰੀਆU ਨੂੰ ਬਦਲ ਦਿੰਦੀਆਂ ਹਨ | ਉਕਤ ਜਾਣਕਾਰੀ ਦਿੰਦਿਆਂ ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਦੀ ਕੰਸਲਟੈਂਟ ਪਲਮੋਨੋਲੋਜਿਸ਼ਟ ਡਾ. ਕਸ਼ਿਸ਼ ਦੱਤਾ ਨੇ ਦੱਸਿਆ ਕਿ ਪੇਟ ਅਤੇ ਚਮੜੀ ਦੀ ਤਰ੍ਹਾਂ ਫੇਫੜਿਆਂ ਵਿਚ ਵੀ ਮਦਦਗਾਰ ਬੈਕਟੀਰੀਆ ਹੁੰਦੇ ਹਨ, ਜੋ ਸਰੀਰ ਦੀ ਰੱਖਿਆ ਕਰਦੇ ਹਨ | ਮੌਜੂਦਾ ਸਬੂਤ ਦਰਸਾਉਂਦੇ ਹਨ ਕਿ ਵਾਤਾਵਰਨ ਦਾ ਤਾਪਮਾਨ, ਨਮੀ ਵਿਚ ਤਬਦੀਲੀ ਅਤੇ ਹਵਾ ਪ੍ਰਦੂਸ਼ਕ ਇਨ੍ਹਾਂ ਲਾਭਦਾਇਕ ਬੈਕਟੀਰੀਆ ਦੇ ਬਚਣ ਨੂੰ ਮੁਸ਼ਕਿਲ ਬਣਾ ਕੇ ਇਸ ਸੰਤੁਲਨ ਨੂੰ ਵਿਗਾੜ ਸਕਦੇ ਹਨ | ਉਨ੍ਹਾਂ ਕਿਹਾ ਕਿ ਘਰੋਂ ਬਾਹਰ ਜਾਣ ਵੇਲੇ ਮਾਸਕ ਜਾਂ ਸਕਾਰਫ਼ ਦੀ ਵਰਤੋਂ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੇਅਰ ਨੇ ਡਾ. ਬੀ.ਆਰ. ਅੰਬੇਡਕਰ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ-ਸੰਧਵਾਂ
Ad Position 24