ਫੁੱਲਾਂਵਾਲ, 6 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਅੰਦਰ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਜਿੱਤ ਲਈ ਚਾਹੇ ਸੱਤਾਧਾਰੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਆਸਵੰਦ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਗਵਾਈ ਹੇਠ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਲਈ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਚਾਰ ਵਿਚ ਪਛਾੜਦਿਆਂ ਆਪਣੀ ਚੋਣ ਮੁਹਿੰਮ ਸਿਖ਼ਰਾਂ 'ਤੇ ਪਹੁੰਚਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਤਹਿਤ ਪਿੰਡ ਫੁੱਲਾਂਵਾਲ ਵਿਖੇ ਜ਼ਿਲ੍ਹਾ ਪਰਿਸ਼ਦ ਜ਼ੋਨ ਧਾਂਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਪਤਨੀ ਸਾਬਕਾ ਸਰਪੰਚ ਚਰਨਜੀਤ ਸਿੰਘ ਕਾਲਾ ਦਾਦ ਅਤੇ ਇਸ ਅਧੀਨ ਆਉਂਦੀਆਂ ਬਲਾਕ ਸੰਮਤੀਆਂ ਫੁੱਲਾਂਵਾਲ ਜ਼ੋਨ ਤੋਂ ਬਲਵੀਰ ਕੌਰ, ਫਲਾਵਰ ਇਨਕਲੇਵ ਜ਼ੋਨ ਤਵਿੰਦਰ ਸਿੰਘ ਟਾਰਜਨ, ਸਤਜੋਤ ਨਗਰ ਜ਼ੋਨ ਤੋਂ ਸਿਮਰਦੀਪ ਸਿੰਘ, ਦਾਦ ਤੋਂ ਬਲਦੇਵ ਸਿੰਘ ਗਰੇਵਾਲ ਅਤੇ ਗਿੱਲ ਜ਼ੋਨ ਦੇ ਹਿੰਮਤ ਸਿੰਘ ਨਗਰ ਤੋਂ ਹਰਦੀਪ ਸਿੰਘ ਆਦਿ ਦੇ ਹੱਕ ਵਿਚ ਏਰੀਏ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਕਰਦਿਆਂ ਪ੍ਰਧਾਨ ਚੰਦ ਸਿੰਘ ਡੱਲਾ ਨੇ ਚੋਣ ਪ੍ਰਚਾਰ ਦੀ ਅਗਲੀ ਰਣਨੀਤੀ ਤੈਅ ਕੀਤੀ | ਇਸ ਮੌਕੇ ਪ੍ਰਧਾਨ ਮਾਨ ਸਿੰਘ, ਹਰਸਿਮਰਨ ਸਿੰਘ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਹੈਪੀ ਬਸੰਤ ਐਵਨਿਊ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੁੱਲਰ, ਸੀਨੀਅਰ ਯੂਥ ਅਕਾਲੀ ਆਗੂ ਬਿੱਟੂ ਮਾਣਕਵਾਲ, ਹਰਨੇਕ ਸਿੰਘ ਮੋਤੀਵਾਲ, ਜਗਤਾਰ ਸਿੰਘ ਫੁੱਲਾਂਵਾਲ, ਸਤਨਾਮ ਸਿੰਘ ਸੱਤਾ, ਜੱਸੀ ਸਪੇਰਾ, ਸੁਖਵਿੰਦਰ ਸਿੰਘ ਸੁੱਖੂ, ਸਾਬਕਾ ਸਰਪੰਚ ਪਿ੍ਤਪਾਲ ਸਿੰਘ ਪਾਲੀ ਫੁੱਲਾਂਵਾਲ, ਸੀਨੀਅਰ ਯੂਥ ਅਕਾਲੀ ਆਗੂ ਤਰਨਜੀਤ ਸਿੰਘ ਸਿੱਧੂ, ਭੋਲਾ ਡੀਪੂ ਵਾਲਾ ਹਾਜ਼ਰ ਸਨ |