15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮੰਤਰੀ ਮੁੰਡੀਆਂ ਨੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਕੀਤੀ ਭਰਵੀਂ ਮੀਟਿੰਗ

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਪੰਚ ਕਰਮਜੀਤ ਸਿੰਘ ਗਰੇਵਾਲ ਤੇ ਹੋਰ | ਅਜੀਤ ਤਸਵੀਰ <br/> 07-12-2025
ਭਾਮੀਆਂ, 6 ਦਸੰਬਰ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਨਾਲ ਜਿੱਤ ਨੂੰ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਖ਼ਾਸੀ ਕਲਾਂ 'ਚ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਗਿਆਨ ਪ੍ਰੀਤ ਕÏਰ ਗਰੇਵਾਲ ਅਤੇ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਦੇ ਹੱਕ ਵਿਚ ਭਰਵੀਂ ਮੀਟਿੰਗ ਕੀਤੀ¢ ਪਿੰਡ ਖ਼ਾਸੀ ਕਲ੍ਹਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੰਡੀਆਂ ਨੇ ਕਿਹਾ ਕਿ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਬਿਨਾਂ ਸਰਪੰਚ ਜਾਂ ਕੋਈ ਹੋਰ ਸੰਵਿਧਾਨਿਕ ਅਹੁਦਾ ਹੁੰਦਿਆਂ ਪਿੰਡ ਖ਼ਾਸੀ ਕਲਾਂ 'ਚ ਨਹੀਂ, ਬਲਕਿ ਇਲਾਕੇ 'ਚ ਅਜਿਹੇ ਕਾਰਜ ਕੀਤੇ ਹਨ, ਜਿਨ੍ਹਾਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਵੀ ਖ਼ਾਸੀ ਕਲ੍ਹਾ 'ਚ ਆ ਕੇ ਤਾਂ ਇਸਦੀ ਮੂੰਹੋਂ ਬੋਲਦੀ ਤਸਵੀਰ ਦੇਖ ਸਕਦਾ ਹੈ¢ ਮੁੰਡੀਆਂ ਨੇ ਕਿਹਾ ਕਿ ਜੇਕਰ ਲੋਕ ਸ. ਗਰੇਵਾਲ ਦੀ ਧਰਮ ਪਤਨੀ ਬੀਬੀ ਗਿਆਨ ਪ੍ਰੀਤ ਕÏਰ ਗਰੇਵਾਲ ਅਤੇ ਇੰਦਰਜੀਤ ਸਿੰਘ ਸੋਮਲ ਨੂੰ ਜਿਤਾਉਂਦੇ ਹਨ ਤਾਂ ਅਸੀਂ ਦੋਵੇਂ ਭਰਾ ਮਿਲ ਕੇ ਚਹੁੰ ਪੱਖੀ ਵਿਕਾਸ ਕਰਾਂਗੇ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਜਿਤਾਓ ਵਿਕਾਸ ਕਾਰਜਾਂ 'ਚ ਕੋਈ ਵੀ ਘਾਟ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਸੇਵਾ ਕਰਨ ਲਈ ਇਕ ਮÏਕਾ ਦੇਣ ਦੀ ਅਪੀਲ ਕਰਦਿਆਂ ਕਿ ਲੋਕ 14 ਦਸੰਬਰ ਨੂੰ ਅਪਣਾ ਇਕ ਇਕ ਕੀਮਤੀ ਵੋਟ ਚੋਣ ਨਿਸ਼ਾਨ ਝਾੜੂ ਨੂੰ ਦੇ ਕੇ ਸਾਰੇ ਮੈਂਬਰਾਂ ਨੂੰ ਜਿਤਾਉਣ ¢ ਇਸ ਮÏਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਚਾਰ 'ਚ ਪਛਾੜਦਿਆਂ ਕੀਤੀਆਂ ਸਰਗਰਮੀਆਂ ਤੇਜ਼ <br/> ਅਗਲੀ ਖ਼ਬਰ ਬਾਰ ਕੌਂਸਲ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਦੇਣੇ ਪਵੇਗੀ ਵਾਧੂ ਫ਼ੀਸ
Ad Position 24