ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਾਰ ਕੌਂਸਲ ਦੀਆਂ ਚੋਣਾਂ ਵਿਚ ਹੁਣ ਉਮੀਦਵਾਰਾਂ ਨੂੰ ਵਾਧੂ ਫ਼ੀਸ ਅਦਾ ਕਰਨੀ ਪਵੇਗੀ | ਇਸ ਫ਼ੀਸ ਵਿਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ | ਅੱਜ ਇੱਥੇ 'ਅਜੀਤ' ਉਪ ਦਫ਼ਤਰ ਵਿਚ ਗੱਲਬਾਤ ਕਰਦਿਆਂ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਗੁਰਿੰਦਰ ਸੂਦ ਨੇ ਦੱਸਿਆ ਕਿ ਪਿਛਲੀ ਚੋਣਾਂ 2018 ਵਿਚ ਇਹ ਫ਼ੀਸ 25 ਹਜ਼ਾਰ ਸੀ, ਪਰ ਇਸ ਵਾਰ ਬਾਰ ਕੌਂਸਲ ਵਲੋਂ ਇਹ ਫ਼ੀਸ ਵਧਾ ਕੇ 1, ਲੱਖ 25 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ, ਜੋ ਕਿ ਵਾਜਬ ਨਹੀਂ ਹੈ | ਸੂਦ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਮਾਨਯੋਗ ਸੁਪਰੀਮ ਕੋਰਟ ਵਿਚ ਰਿਟ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਜਲਦ ਹੋਣ ਦੀ ਸੰਭਾਵਨਾ ਹੈ¢ ਉਨ੍ਹਾਂ ਬਾਰ ਕੌਂਸਲ ਵਲੋਂ ਇਸ ਫ਼ੀਸ ਵਾਧੇ ਨੂੰ ਮੁੜ ਤੋਂ ਵਿਚਾਰਨ ਦੀ ਵੀ ਮੰਗ ਕੀਤੀ ਹੈ |