ਭਾਮੀਆਂ ਕਲਾਂ, 17 ਦਸੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਮੱਤੇਵਾੜਾ ਤੋਂ ਪ੍ਰਸਿੱਧ ਸਮਾਜ ਸੇਵਕ ਕਰਮਜੀਤ ਸਿੰਘ ਗਰੇਵਾਲ ਦੀ ਪਰਿਵਾਰਕ ਮੈਂਬਰ ਆਪ ਉਮੀਦਵਾਰ ਗਿਆਨਪ੍ਰੀਤ ਕੌਰ ਗਰੇਵਾਲ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਨੂੰ 1 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਜਦ ਕਿ ਮਾਂਗਟ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਤਾਜਪਰਮਿੰਦਰ ਸਿੰਘ ਸੋਨੂੰ ਨੇ ਅਕਾਲੀ ਆਗੂ ਹਰਨੇਕ ਸਿੰਘ ਰਾਣਾ ਨੂੰ 702 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਬਲਾਕ ਸੰਮਤੀ ਭਾਮੀਆਂ ਖੁਰਦ ਤੋਂ ਆਪ ਉਮੀਦਵਾਰ ਪਲਵਿੰਦਰ ਸਿੰਘ ਗਰੇਵਾਲ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਨੂੰ 88 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਭੋਲਾਪੁਰ ਤੋਂ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ 305 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਬਲਾਕ ਸੰਮਤੀ ਖਾਸੀ ਕਲਾਂ ਤੋਂ ਆਪ ਉਮੀਦਵਾਰ ਇੰਦਰਜੀਤ ਸਿੰਘ ਸੋਮਲ ਨੇ 979 ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਰਾਮਦਾਸ ਨੂੰ 207 ਵੋਟਾਂ ਨਾਲ ਹਰਾਇਆ | ਬਲਾਕ ਸੰਮਤੀ ਬੌਂਕੜ ਗੁੱਜਰਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ ਨੇ 1192 ਵੋਟਾਂ ਲੈ ਕੇ ਆਪ ਉਮੀਦਵਾਰ ਰਮਨਪ੍ਰੀਤ ਕੌਰ ਨੂੰ 415 ਵੋਟਾਂ ਨਾਲ ਹਰਾਇਆ | ਬਲਾਕ ਸੰਮਤੀ ਗੋਬਿੰਦਗੜ੍ਹ ਤੋਂ ਆਪ ਉਮੀਦਵਾਰ ਬੀਬੀ ਮਨਦੀਪ ਕੌਰ ਨੇ 659 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਨੂੰ 352 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਮੰਗਲੀ ਉਚੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ 42 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਬਲਾਕ ਸੰਮਤੀ ਮੇਹਰਬਾਨ ਤੋਂ ਕਾਂਗਰਸ ਦੇ ਉਮੀਦਵਾਰ ਇੰਦਰਾਜ ਟੈਨੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਕੁਮਾਰ ਨੂੰ 13 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਕੱਕਾ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਨੇ ਆਪ ਉਮੀਦਵਾਰ ਸੁਰਜੀਤ ਸਿੰਘ ਨੂੰ 450 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ | ਬਲਾਕ ਸੰਮਤੀ ਜਗੀਰਪੁਰ ਤੋਂ ਆਪ ਉਮੀਦਵਾਰ ਰਣਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਬਖਸ਼ੋ ਰਾਣੀ ਨੂੰ 4 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਨਾਮਦੇਵ ਕਲੋਨੀ ਤੋਂ ਭਾਜਪਾ ਉਮੀਦਵਾਰ ਚਾਂਦਨੀ ਨੇ ਕਾਂਗਰਸੀ ਉਮੀਦਵਾਰ ਸਮੀਦਾ ਨੂੰ 127 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਢੇਰੀ ਤੋਂ ਆਪ ਉਮੀਦਵਾਰ ਜਸਵਿੰਦਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 264 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਰਾਮਗੜ੍ਹ ਤੋਂ ਆਪ ਉਮੀਦਵਾਰ ਚਰਨਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸਤਵਿੰਦਰ ਕੌਰ ਨੂੰ 354 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਬੂਥਗੜ੍ਹ ਬਨਜਾਰਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਤਰਸੇਮ ਕੌਰ ਨੇ ਕਾਂਗਰਸੀ ਉਮੀਦਵਾਰ ਨਰਿੰਦਰ ਕੌਰ ਨੂੰ 65 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਕਾਕੋਵਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬਲਵੀਰ ਕੌਰ ਨੇ ਆਪ ਉਮੀਦਵਾਰ ਗੁਰਦੀਪ ਕੌਰ ਨੂੰ 181 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਮਾਂਗਟ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵੰਤ ਕੌਰ ਨੇ ਕਾਂਗਰਸੀ ਉਮੀਦਵਾਰ ਪ੍ਰੀਆ ਨੂੰ 152 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਮੱਤੇਵਾੜਾ ਤੋਂ ਕਾਂਗਰਸੀ ਉਮੀਦਵਾਰ ਨਾਨਕ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵੀਰਪਾਲ ਸਿੰਘ ਨੂੰ 131 ਵੋਟਾਂ ਦੇ ਫਰਕ ਨਾਲ ਹਰਾਇਆ | ਬਲਾਕ ਸੰਮਤੀ ਸੀੜ੍ਹਾ ਤੋਂ ਆਪ ਉਮੀਦਵਾਰ ਸ਼ਰਨਪ੍ਰੀਤ ਕੌਰ ਨੇ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੂੰ 102 ਵੋਟਾਂ ਦੇ ਫਰਕ ਨਾਲ ਹਰਾਇਆ |
ਬਲਾਕ ਸੰਮਤੀ ਜ਼ੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਜੇਤੂ ਕਰਾਰ
ਆਲਮਗੀਰ, (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਜ਼ੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਦਾ ਚੋਣ ਜਿੱਤਣ 'ਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ¢ ਇਸ ਮÏਕੇ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਸੂਝਵਾਨ ਸੂਬਾ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਿਤਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਹੁਮਤ ਨਾਲ ਸਰਕਾਰ ਦਾ ਗਠਨ ਕਰੇਗਾ¢ ਇਸ ਮÏਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ, ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਭੋਹੀੜ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ¢
ਬਲਾਕ ਸੰਮਤੀ ਜ਼ੋਨ ਕੁਤਬੇਵਾਲ ਤੋਂ 'ਆਪ' ਦੀ ਬਲਵਿੰਦਰ ਕÏਰ 1011 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ
ਲਾਡੋਵਾਲ, (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਕੁਤਬੇਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਵਿੰਦਰ ਕÏਰ ਪਤਨੀ ਸਰਪੰਚ ਸਤਨਾਮ ਸਿੰਘ ਸੱਤੂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 1011 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ¢ ਉਸ ਨੂੰ ਕੁੱਲ 1651 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ 640 ਵੋਟਾਂ ਹੀ ਪ੍ਰਾਪਤ ਕੀਤੀਆਂ¢ ਇਸ ਮÏਕੇ ਵਿਸ਼ੇਸ਼ ਤÏਰ 'ਤੇ ਪੁੱਜੇ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਲਾਦੀਆਂ ਨੇ ਬੀਬੀ ਬਲਵਿੰਦਰ ਕÏਰ ਦੇ ਪਤੀ ਸਰਪੰਚ ਸਤਨਾਮ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ | ਇਸ ਮÏਕੇ ਉਨ੍ਹਾਂ ਨਾਲ ਗੁਰਜੀਤ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਰਣਜੀਤ ਸਿੰਘ ਸਾਬਕਾ ਸਰਪੰਚ, ਮੇਵਾ ਸਿੰਘ, ਗੁਰਭੇਜ ਸਿੰਘ, ਸਰਪੰਚ ਭੁਪਿੰਦਰ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਜੋਗਾ ਸਿੰਘ ਪੰਚ, ਜੋਗਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ, ਨੇ ਵਧਾਈ ਦਿੱਤੀ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਤੋਂ ਕਾਂਗਰਸੀ ਉਮੀਦਵਾਰ ਹਰਜੀਵਨ ਕੌਰ ਜੱਸੜ ਜੇਤੂ
ਆਲਮਗੀਰ, 17 ਦਸੰਬਰ (ਜਰਨੈਲ ਸਿੰਘ ਪੱਟੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਵਨ ਕੌਰ ਜੱਸੜ ਧਰਮ ਪਤਨੀ ਤੇਜਿੰਦਰ ਸਿੰਘ ਲਾਡੀ ਜੱਸੜ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਨੇ 'ਆਪ' ਉਮੀਦਵਾਰ ਨਵਨੀਤ ਕÏਰ ਨੂੰ 674 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਮੈਦਾਨ ਵਿਚ ਜੇਤੂ ਝੰਡੀ ਗੱਡੀ¢ ਉਕਤ ਚੋਣ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਹਰਜੀਵਨ ਕੌਰ ਜੱਸੜ ਨੂੰ 5451 ਵੋਟਾਂ ਹਾਸਲ ਹੋਈਆਂ, ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਵਨੀਤ ਕੌਰ ਨੂੰ 4796 ਵੋਟਾਂ ਮਿਲੀਆਂ¢ ਜਿੱਤ ਦਾ ਐਲਾਨ ਹੋਣ ਉਪਰੰਤ ਗਿਣਤੀ ਕੇਂਦਰ 'ਤੇ ਵਿਸ਼ੇਸ਼ ਤÏਰ 'ਤੇ ਪੁੱਜੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਸਪੁੱਤਰ ਕੌਂਸਲਰ ਹਰਕਰਨ ਸਿੰਘ ਵੈਦ ਨੇ ਜੇਤੂ ਉਮੀਦਵਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ¢ ਇਸ ਮÏਕੇ ਹਰਜੀਵਨ ਕੌਰ ਜੱਸੜ ਤੇ ਤੇਜਿੰਦਰ ਸਿੰਘ ਲਾਡੀ ਜੱਸੜ ਨੇ ਸਮੂਹ ਹਾਈ ਕਮਾਂਡ, ਵਰਕਰਾਂ ਅਤੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ¢ ਇਸ ਮÏਕੇ ਰਵੀ ਗਰੇਵਾਲ, ਗੁਰਜੰਟ ਸਿੰਘ ਆਲਮਗੀਰ, ਨੋਨੀ ਸੀਲੋ ਕਲਾਂ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ ¢
ਬਲਾਕ ਸੰਮਤੀ ਜ਼ੋਨ ਮਲਕਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ 485 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ
ਇਆਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਬਲਾਕ ਸੰਮਤੀ ਜ਼ੋਨ ਮਲਕਪੁਰ, ਜਿਸ ਅਧੀਨ ਝੱਮਟ, ਜੈਨਪੁਰ ਬੱਗਾ ਖ਼ੁਰਦ, ਬੱਗਾ ਕਲਾਂ ਪਿੰਡ ਆਉਂਦੇ ਹਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਨੇ 1041 ਵੋਟਾਂ ਲੈ ਕੇ ਆਪਣੀ ਨਿਕਟਤਮ ਵਿਰੋਧੀ ਉਮੀਦਵਾਰ ਆਪ ਦੀ ਗੁਰਜੀਤ ਕੌਰ ਜਿਸ ਨੇ 556 ਵੋਟਾਂ ਪ੍ਰਾਪਤ ਕੀਤੀਆਂ ਸਨ ਨੂੰ 485 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ | ਇੱਥੋਂ ਆਪ ਕਾਂਗਰਸ ਦੀ ਉਮੀਦਵਾਰ ਰਾਣੀ 409 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੀ |
ਲਾਦੀਆਂ ਕਲਾਂ ਜ਼ੋਨ ਤੋਂ 'ਆਪ' ਦੀ ਉਪਮਾ ਸ਼ਰਮਾ 441 ਵੋਟਾਂ ਦੇ ਫ਼ਰਕ ਨਾਲ ਜੇਤੂ
ਲਾਡੋਵਾਲ, (ਬਲਬੀਰ ਸਿੰਘ ਰਾਣਾ)-ਬਲਾਕ ਸੰਮਤੀ ਜ਼ੋਨ ਲਾਦੀਆਂ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਉਪਮਾ ਸ਼ਰਮਾ ਆਪਣੇ ਵਿਰੋਧੀ ਉਮੀਦਵਾਰ ਤੋਂ 441 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੀ¢ ਉਸ ਨੇ 1166 ਵੋਟਾਂ ਪ੍ਰਾਪਤ ਕਰਦਿਆਂ ਆਪਣੀ ਨਿਕਟਤਮ ਵਿਰੋਧੀ ਕਾਂਗਰਸ ਦੀ ਉਮੀਦਵਾਰ ਕਰਨਜੀਤ ਕÏਰ ਜਿਸ ਨੇ ਕੁੱਲ 725 ਵੋਟਾਂ ਪ੍ਰਾਪਤ ਕੀਤੀਆਂ ਹਨ, ਨੂੰ 441 ਦੇ ਵੱਡੇ ਫ਼ਰਕ ਨਾਲ ਹਰਾ ਕੇ ਇਹ ਸੀਟ 'ਆਪ' ਪਾਰਟੀ ਦੀ ਝੋਲੀ 'ਚ ਪਾਈ ਹੈ¢ ਜਦਕਿ ਭਾਜਪਾ ਦੀ ਸੰਦੇਸ਼ ਨੇਗੀ ਕੁੱਲ 699 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ¢ ਇਸ ਮÏਕੇ ਅਦਿੱਤਿਆ ਜੈਨ, ਸਰਪੰਚ ਮਨਮੋਹਨ ਸਿੰਘ, ਅਜੇ ਮਲਹੋਤਰਾ ਅਤੇ ਸਾਥੀਆਂ ਨੇ ਬੀਬੀ ਉਪਮਾ ਸ਼ਰਮਾ ਦੇ ਹਾਰ ਪਾ ਕੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ | ਇਸ ਮÏਕੇ ਬੀਬੀ ਉਪਮਾ ਸ਼ਰਮਾ ਨੇ ਲਾਦੀਆਂ ਜ਼ੋਨ ਦੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ |
ਬਲਾਕ ਸੰਮਤੀ ਜ਼ੋਨ ਇਆਲੀ ਖ਼ੁਰਦ ਤੋਂ ਇਆਲੀ ਸਮਰਥਕ ਆਜ਼ਾਦ ਉਮੀਦਵਾਰ ਬੀਬੀ ਰਵਿੰਦਰ ਕੌਰ 105 ਵੋਟਾਂ ਦੇ ਫ਼ਰਕ ਨਾਲ ਜੇਤੂ
ਇਆਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਜੱਦੀ ਪਿੰਡ ਬਲਾਕ ਸੰਮਤੀ ਜ਼ੋਨ ਇਆਲੀ ਖ਼ੁਰਦ 4 ਤੋਂ ਸਾਬਕਾ ਸਰਪੰਚ ਬੀਬੀ ਰਵਿੰਦਰ ਕੌਰ ਪਤਨੀ ਪੰਚਾਇਤ ਮੈਂਬਰ ਰਘਵੀਰ ਸਿੰਘ ਜੋ ਬੈਟਰੀ ਦੇ ਚੋਣ ਨਿਸ਼ਾਨ 'ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ, ਅੱਜ ਹੋਈ ਗਿਣਤੀ ਦੌਰਾਨ 832 ਵੋਟਾਂ ਪ੍ਰਾਪਤ ਕਰਦੇ ਹੋਏ 105 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ | ਜਦ ਕਿ ਆਪ ਦੀ ਮੀਨਾ ਰਾਣੀ 727 ਵੋਟਾਂ ਪ੍ਰਾਪਤ ਕਰਕੇ ਦੂਜੇ ਅਤੇ ਕਾਂਗਰਸ ਦੀ ਉਮੀਦਵਾਰ ਇੰਦਰਪਾਲ ਕੌਰ 112 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ | ਮਨਪ੍ਰੀਤ ਸਿੰਘ ਇਆਲੀ ਸਮਰਥਕ ਬੀਬੀ ਰਵਿੰਦਰ ਕੌਰ ਦੀ ਜਿੱਤ ਨੂੰ ਲੈ ਕੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ | ਇਸੇ ਤਰ੍ਹਾਂ ਇਆਲੀ ਕਲਾਂ ਜ਼ੋਨ ਤੋਂ ਇਆਲੀ ਸਮਰਥਕ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ 752 ਵੋਟਾਂ ਲੈ ਕੇ 180 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ, ਜਦ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਗੁਲਾਬ ਸਿੰਘ 572 ਵੋਟਾਂ ਨਾਲ ਦੂਜੇ ਅਤੇ ਆਮ ਆਦਮੀ ਪਾਰਟੀ ਦਾ ਜਸਵੀਰ ਸਿੰਘ 336 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਿਹਾ |
ਬਲਾਕ ਸੰਮਤੀ ਜ਼ੋਨ ਨੂਰਪੁਰ ਬੇਟ ਤੋਂ ਸੁੱਚਾ ਸਿੰਘ ਰਸੂਲਪੁਰ 100 ਵੋਟਾਂ ਦੇ ਫਰਕ ਨਾਲ ਜਿੱਤੇ
ਲਾਡੋਵਾਲ, (ਬਲਬੀਰ ਸਿੰਘ ਰਾਣਾ)- ਬਲਾਕ ਸਮਤੀ ਜੋਨ ਨੂਰਪੁਰ ਬੇਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਰਸੂਲਪੁਰ ਨੇ ਆਪਣੇ ਵਿਰੋਧੀਆਂ ਨਾਲੋਂ 100 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਕੇ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈ ਹੈ | ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਰਸੂਲਪੁਰ ਨੂੰ ਕੁਲ 656 ਵੋਟਾਂ ਪਈਆਂ, ਕਾਂਗਰਸ ਨੂੰ 556 ਵੋਟਾਂ ਪ੍ਰਾਪਤ ਹੋਈਆਂ, ਆਮ ਆਦਮੀ ਪਾਰਟੀ ਨੂੰ 348 ਵੋਟਾਂ ਮਿਲੀਆਂ, ਜਦਕਿ ਭਾਰਤੀ ਜਨਤਾ ਪਾਰਟੀ ਨੂੰ 69 ਵੋਟਾਂ ਹੀ ਮਿਲੀਆਂ | ਇਸ ਮੌਕੇ ਸੁੱਚਾ ਸਿੰਘ ਰਸੂਲਪੁਰ ਦੇ ਸਾਥੀਆਂ ਵਲੋਂ ਹਾਰ ਪਹਿਨਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ | ਇਸ ਮੌਕੇ ਬੀਬੀ ਕਿਰਨਦੀਪ ਕੌਰ ਕਾਦੀਆਂ, ਪ੍ਰਧਾਨ ਰਘਬੀਰ ਸਿੰਘ ਗਿੱਲ, ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਜਸਵਿੰਦਰ ਸਿੰਘ ਗਿੱਲ ਪ੍ਰਧਾਨ ਸਲੇਮਪੁਰ, ਜਸਪ੍ਰੀਤ ਸਿੰਘ ਗੌਂਸਪੁਰ, ਪਰਮਿੰਦਰ ਸਿੰਘ ਗੌਂਸਪੁਰ, ਸੁਰਿੰਦਰ ਸਿੰਘ ਰਾਮੇਵਾਲਾ, ਮਨਜੀਤ ਸਿੰਘ ਲਵਲੀ, ਇਕਬਾਲ ਸਿੰਘ ਮੰਝਫਗੂਵਾਲ, ਬਾਬਾ ਅਮਰੀਕ ਸਿੰਘ, ਅਸ਼ੋਕ ਕੁਮਾਰ ਸਿੰਘ ਕੋਟੀਆ ਆਦਿ ਵੀ ਹਾਜ਼ਰ ਸਨ |
ਜੋਨ ਲਾਡੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਲਵਲੀ 242 ਵੋਟਾਂ ਦੇ ਫਰਕ ਨਾਲ ਜੇਤੂ
ਲਾਡੋਵਾਲ, (ਬਲਬੀਰ ਸਿੰਘ ਰਾਣਾ)-ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੇ ਜਲਿ੍ਹਾ ਪ੍ਰੀਸ਼ਦ ਜੋਨ ਹੰਬੜਾਂ ਦੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਤਲਵੰਡੀ ਆਪਣੇ ਨਿਕਟਮ ਵਿਰੋਧੀ ਉਮੀਦਵਾਰਾਂ ਨੂੰ 242 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ ਹਨ | ਮਨਜੀਤ ਸਿੰਘ ਲਵਲੀ ਨੂੰ ਕੁੱਲ 1128 ਵੋਟਾਂ ਪ੍ਰਾਪਤ ਹੋਈਆਂ, ਜਦ ਕਿ ਉਨ੍ਹਾਂ ਦੇ ਵਿਰੋਧੀ ਆਪ ਉਮੀਦਵਾਰ ਨੂੰ 1040 ਅਤੇ ਕਾਂਗਰਸ ਉਮੀਦਵਾਰ ਨੂੰ 833 ਵੋਟਾਂ ਪਈਆਂ | ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਹਾਰ ਪਹਿਨਾ ਕੇ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਸਾਂਝਾ ਕੀਤਾ ਗਿਆ ਅਤੇ ਲਵਲੀ ਤਲਵੰਡੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸਰਕਲ ਪ੍ਰਧਾਨ ਇਕਬਾਲ ਸਿੰਘ ਮੰਝਫਗੂਵਾਲ, ਨਰਿੰਦਰ ਸਿੰਘ ਗਰੇਵਾਲ, ਅਸ਼ੋਕ ਕੁਮਾਰ ਸਿੰਘ ਕੋਟੀਆ, ਬਾਬਾ ਅਮਰੀਕ ਸਿੰਘ, ਰਜਿੰਦਰ ਸਿੰਘ ਸੋਨੂ, ਪ੍ਰੇਮ ਚੰਦ, ਗੋਬਿੰਦਾ ਅਤੇ ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ |
ਬਲਾਕ ਸੰਮਤੀ ਜ਼ੋਨ ਭਾਈ ਹਿੰਮਤ ਸਿੰਘ ਨਗਰ ਤੋਂ 'ਆਪ' ਦੇ ਮੰਗਾ ਸਿੰਘ ਚਾਹਲ 474 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੀ ਜ਼ਿਲ੍ਹਾ ਪਰਿਸ਼ਦ ਗਿੱਲ ਅਧੀਨ ਆਉਂਦੀ ਬਲਾਕ ਸੰਮਤੀ ਜ਼ੋਨ ਭਾਈ ਹਿੰਮਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਮੰਗਾ ਸਿੰਘ ਚਾਹਲ 474 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ | ਇੱਥੋਂ ਆਪ ਨੂੰ 1404 ਅਤੇ ਕਾਂਗਰਸ ਦੇ ਹਰਿੰਦਰ ਸਿੰਘ ਨੂੰ 930 ਅਤੇ ਭਾਜਪਾ ਉਮੀਦਵਾਰ ਸੁਖਵਿੰਦਰ ਸਿੰਘ 300 ਤੋਂ ਵੱਧ ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਿਹਾ |
ਬਲਾਕ ਸੰਮਤੀ ਜ਼ੋਨ ਆਲਮਗੀਰ ਤੋਂ ਕਾਂਗਰਸ ਦੀ ਝੋਲੀ ਪਈ ਸੀਟ
ਆਲਮਗੀਰ, (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਜ਼ੋਨ ਆਲਮਗੀਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨਾ ਕੈਂਡ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਦੁਲੇਅ ਨੂੰ 103 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਬਣੇ | ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨਾ ਨੂੰ 1132 ਵੋਟਾਂ ਜਦਕਿ ਸੱਤਾਧਾਰੀ ਧਿਰ ਦੇ ਉਮੀਦਵਾਰ ਗੁਰਜੀਤ ਸਿੰਘ ਦਲੇਅ ਨੂੰ 1035 ਵੋਟਾਂ ਹਾਸਲ ਹੋਈਆਂ | ਜੇਤੂ ਉਮੀਦਵਾਰ ਨੂੰ ਸਨਮਾਨਿਤ ਕਰਦਿਆਂ ਹਰਕਰਨ ਸਿੰਘ ਵੈਦ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ | ਸ. ਵੈਦ ਨੇ ਦਾਅਵਾ ਕਰਦਿਆ ਕਿਹਾ ਕਿ ਆਗਾਮੀਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਦਾ ਗਠਨ ਕਰੇਗੀ | ਜੇਤੂ ਉਮੀਦਵਾਰ ਚਰਨਜੀਤ ਸਿੰਘ ਚੰਨਾ ਨੇ ਸਮੂਹ ਵੋਟਰਾਂ, ਸਪੋਰਟਰਾਂ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਅਮਨਦੀਪ ਸਿੰਘ ਅਮਨਾ ਆਲਮਗੀਰ, ਗੁਰਜੰਟ ਸਿੰਘ ਆਲਮਗੀਰ, ਨੋਨੀ ਸੀਲੋ ਕਲਾ ਸਮੇਤ ਹੋਰ ਵੀ ਵਰਕਰ ਹਾਜ਼ਰ ਸਨ |
ਬਲਾਕ ਸੰਮਤੀ ਜ਼ੋਨ ਫੁੱਲਾਂਵਾਲ ਤੋਂ ਕਾਂਗਰਸ ਦੀ ਉਮੀਦਵਾਰ ਕਮਲਜੀਤ ਕੌਰ 269 ਵੋਟਾਂ 'ਤੇ ਜੇਤੂ ਕਰਾਰ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪਰਿਸ਼ਦ ਜ਼ੋਨ ਧਾਂਦਰਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਫੁੱਲਾਂਵਾਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ 269 ਵੋਟਾਂ 'ਤੇ ਜੇਤੂ ਕਰਾਰ ਦਿੱਤੇ ਗਏ | ਉਹ 865 ਵੋਟਾਂ ਲੈ ਕੇ ਆਪਣੇ ਨਿਕਟਮ ਵਿਰੋਧੀ ਆਪ ਦੀ ਬਲਵਿੰਦਰ ਕੌਰ ਜਿਸ ਨੇ 596 ਵੋਟਾਂ ਪ੍ਰਾਪਤ ਕੀਤੀਆਂ ਸਨ ਤੋਂ 269 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ | ਜਦਕਿ ਭਾਜਪਾ ਦੀ ਆਰਤੀ 215 ਨਾਲ ਤੀਸਰੇ ਸਥਾਨ 'ਤੇ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਇਸ ਜ਼ੋਨ ਤੋਂ ਪੇਪਰ ਰੱਦ ਹੋ ਗਏ ਸਨ |
ਬਲਾਕ ਸੰਮਤੀ ਜ਼ੋਨ ਸਤਜੋਤ ਨਗਰ ਤੋਂ 'ਆਪ' ਦੇ ਪ੍ਰੀਤ ਮਹਿੰਦਰ ਸਿੰਘ ਜੇਤੂ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪਰਿਸ਼ਦ ਜ਼ੋਨ ਧਾਂਦਰਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਸਤਜੋਤ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੀਤਮਹਿੰਦਰ ਸਿੰਘ ਜੇਤੂ ਕਰਾਰ ਦਿੱਤੇ ਗਏ | ਉਨ੍ਹਾਂ 985 ਵੋਟਾਂ ਲੈ ਕੇ ਆਪਣੇ ਨਿਕਟਮ ਵਿਰੋਧੀ ਕਾਂਗਰਸ ਦੇ ਵਿਰੋਧ ਕੁਮਾਰ ਧਵਨ, ਜਿਸ ਨੇ 428 ਵੋਟਾਂ ਪ੍ਰਾਪਤ ਕੀਤੀਆਂ ਤੋਂ 557 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ | ਜਦਕਿ ਭਾਜਪਾ ਦੇ ਮਨਜੀਤ ਕੁਮਾਰ ਮੰਗਲਾ 383 ਵੋਟਾਂ ਨਾਲ ਤੀਸਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਮਰਨਦੀਪ ਸਿੰਘ 158 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ |
ਬਲਾਕ ਸੰਮਤੀ ਜ਼ੋਨ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਦੀ ਉਮੀਦਵਾਰ ਰਣਜੀਤ ਕੌਰ 254 ਵੋਟਾਂ 'ਤੇ ਜੇਤੂ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪਰਿਸ਼ਦ ਜ਼ੋਨ ਗਿੱਲ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ 254 ਵੋਟਾਂ 'ਤੇ ਜੇਤੂ ਕਰਾਰ ਦਿੱਤੇ ਗਏ | ਉਹ 813 ਵੋਟਾਂ ਲੈ ਕੇ ਆਪਣੇ ਨਿਕਟਮ ਵਿਰੋਧੀ ਕਾਂਗਰਸ ਦੀ ਨਿਰਮਲ ਕੌਰ ਜਿਸ ਨੇ 559 ਵੋਟਾਂ ਪ੍ਰਾਪਤ ਕੀਤੀਆਂ ਸਨ ਤੋਂ 254 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ | ਜਦਕਿ ਭਾਜਪਾ ਦੀ ਪ੍ਰਕਾਸ਼ ਕੌਰ 231 ਵੋਟਾਂ ਨਾਲ ਤੀਸਰੇ ਸਥਾਨ 'ਤੇ ਰਹੀ |
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਤੋਂ ਆਪ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਮਾਂਗਟ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਸੋਨੂੰ ਸਿਰ ਸਜਿਆ ਜਿੱਤ ਦਾ ਤਾਜ
ਅਜੀਤ ਡੈਸਕ
18-12-2025