ਲੁਧਿਆਣਾ, (ਅ.ਬ.) ਭਾਰਤ ਦੀ ਅਗੇਤੀ ਜੀਵਨ ਬੀਮਾ ਕੰਪਨੀਆਂ ਵਿੱਚੋਂ ਇੱਕ ਪੀਐਨਬੀ ਮੈਟਲਾਈਫ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟੇਡ (ਪੀਐਨਬੀ ਮੈਟਲਾਈਫ) ਨੇ ਤਨਖਾਹਦਾਰ ਲੋਕਾਂ ਲਈ ਪੀਐਨਬੀ ਮੈਟਲਾਈਫ ਡਿਜੀਪ੍ਰੋਟੈਕਟ ਟਰਮ ਪਲਾਨ ਲਾਂਚ ਕੀਤਾ ਹੈ¢ ਇਹ ਇੱਕ ਵਿਅਕਤੀਗਤ ਨਾਨ-ਲਿੰਕਡ, ਨਾਨ-ਪਾਰਟਿਸਿਪੇਟਿੰਗ, ਸ਼ੁੱਧ ਟਰਮ ਇੰਸ਼ੋਰੈਂਸ ਪਲਾਨ ਹੈ, ਜੋ ਪਾਲਿਸੀਬਾਜ਼ਾਰ ਨਾਲ ਮਿਲ ਕੇ ਪੂਰੀ ਤਰ੍ਹਾਂ ਡਿਜ਼ੀਟਲ ਪਲੇਟਫਾਰਮ ਰਾਹੀਂ ਪੇਸ਼ ਕੀਤਾ ਜਾਵੇਗਾ ¢ ਲਾਂਚ ਬਾਰੇ ਗੱਲ ਕਰਦਿਆਂ ਪੀਐਨਬੀ ਮੈਟਲਾਈਫ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸਮੀਰ ਬੰਸਲ ਨੇ ਕਿਹਾ, ਕਿ ਭਾਰਤ ਵਿੱਚ ਅਜੇ ਵੀ 91 ਫੀਸਦੀ ਲੋਕਾਂ ਕੋਲ ਜੀਵਨ ਬੀਮੇ ਦੀ ਸੁਰੱਖਿਆ ਨਹੀਂ ਹੈ ¢ ਇਸ ਦਾ ਅਰਥ ਇਹ ਹੈ ਕਿ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਦੇਣ ਲਈ ਲੋੜੀਂਦੇ ਹਰ 100 ਰੁਪਏ ਵਿੱਚੋਂ ਸਿਰਫ਼ 9 ਰੁਪਏ ਹੀ ਕਵਰ ਹੁੰਦੇ ਹਨ¢ ਇਹ ਘਾਟ ਤਨਖਾਹਦਾਰ ਵਰਗ ਵਿੱਚ ਹੋਰ ਵੀ ਵੱਧ ਹੈ, ਕਿਉਂਕਿ ਉਨ੍ਹਾਂ ਦੀਆਂ ਵਿੱਤੀ ਜ਼ਿੰਮੇਵਾਰੀਆਂ ਲਗਾਤਾਰ ਵੱਧ ਰਹੀਆਂ ਹਨ | ਉਨ੍ਹਾਂ ਨੂੰ ਪਰਿਵਾਰ ਦੀ ਦੇਖਭਾਲ ਦੇ ਨਾਲ-ਨਾਲ ਬੱਚਿਆਂ ਦੀ ਸਿੱਖਿਆ, ਘਰ ਖਰੀਦਣ ਅਤੇ ਰਿਟਾਇਰਮੈਂਟ ਦੀ ਯੋਜਨਾ ਵੀ ਬਣਾਉਣੀ ਪੈਂਦੀ ਹੈ ¢ ਅਸੀਂ ਪੀਐਨਬੀ ਮੈਟਲਾਈਫ ਡਿਜੀਪ੍ਰੋਟੈਕਟ ਟਰਮ ਪਲਾਨ ਇਸ ਲਈ ਲਾਂਚ ਕੀਤਾ ਹੈ ਤਾਂ ਜੋ ਤਨਖਾਹਦਾਰ ਲੋਕ ਆਪਣੇ ਸੁਪਨੇ ਪੂਰੇ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਬਣਾ ਸਕਣ¢