ਸੰਮਤੀ ਚੋਣਾਂ ਦੌਰਾਨ ਬਲਾਕ ਡੇਹਲੋਂ ਦੇ 20 ਸੰਮਤੀ ਜ਼ੋਨਾਂ ਦੇ ਨਤੀਜੇ ਐਲਾਨੇ
ਅਜੀਤ ਡੈਸਕ
18-12-2025
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿਲ੍ਹਾ ਰਾਏਪੁਰ ਤੋਂ ਆਪ ਅਤੇ ਜ਼ੋਨ ਆਲਮਗੀਰ ਤੋਂ ਕਾਂਗਰਸ ਜੇਤੂ
ਹਲਕਾ ਗਿੱਲ ਨਾਲ ਸੰਬੰਧਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿਲ੍ਹਾ ਰਾਏਪੁਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਿਕੰਦਰ ਸਿੰਘ ਡੇਹਲੋਂ ਕਾਂਗਰਸ ਪਾਰਟੀ ਉਮੀਦਵਾਰ ਗੁਰਿੰਦਰ ਸਿੰਘ ਢੋਡੇ ਨੂੰ 386 ਵੋਟਾਂ ਨਾਲ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਹਨ ¢ ਇਸੇ ਤਰਾਂ ਬਲਾਕ ਡੇਹਲੋਂ ਦੇ ਪਿੰਡ ਜੱਸੜ ਤੋਂ ਕਾਂਗਰਸ ਪਾਰਟੀ ਉਮੀਦਵਾਰ ਬੀਬੀ ਹਰਜੀਵਨ ਕੌਰ ਪਤਨੀ ਤੇਜਿੰਦਰ ਸਿੰਘ ਲਾਡੀ ਜੱਸੜ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਤੋਂ ਆਪ ਉਮੀਦਵਾਰ ਬੀਬੀ ਅਵਨੀਤ ਕੌਰ ਪੰਧੇਰ ਨੂੰ 674 ਵੋਟਾਂ ਨਾਲ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੀ ਗਈ ਹੈ¢