ਲੁਧਿਆਣਾ, 17 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਅਤੇ ਪੀ.ਏ.ਯੂ ਫ਼ੌਰਥ ਕਲਾਸ ਵਰਕਰ ਯੂਨੀਅਨ ਵਲੋਂ ਕਰਵਾਈਆਂ ਜਾ ਰਹੀਆਂ ਪੀ.ਏ.ਯੂ ਮੁਲਾਜ਼ਮ ਖੇਡਾਂ 2025 ਦੇ ਤੀਜੇ ਦਿਨ ਕਿ੍ਕਟ ਦੇ ਸੁਪਰ ਨਾਕਆਊਟ ਮੁਕਾਬਲੇ ਹੋਏ | ਪਹਿਲੇ ਮੁਕਾਬਲੇ ਵਿਚ ਸੁਖਵੀਰ 11 ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 17.2 ਓਵਰ ਵਿਚ 10 ਵਿਕਟਾਂ ਗਵਾਕੇ 85 ਦੌੜਾਂ ਬਣਾਈਆਂ ਜਦਕਿ ਰੁਪਿੰਦਰ 11 ਨੇ ਕੇਵਲ 15.3 ਉਵਰਾਂ ਵਿਚ ਹੀ 87 ਦੌੜਾਂ ਬਣਾਕੇ 6 ਵਿਕਟਾਂ ਦੇ ਨੁਮਸਾਨ 'ਤੇ 4 ਵਿਕਟਾਂ ਨਾਲ ਮੈਚ ਜਿੱਤਿਆ | ਮੈਨ ਆਫ ਦੀ ਮੈਚ ਮਨੋਜ ਨੂੰ ਦਿੱਤਾ ਗਿਆ | ਦੂਜੇ ਮੈਚ ਵਿਚ ਪਹਿਲਾਂ ਖੇਡਦੇ ਹੋਏ ਸਿਮਰ ਪੰਧੇਰ 11 ਦੀ ਟੀਮ ਨੇ ਪੂਰੇ 20 ਉਵਰ ਖੇਡੇ ਤੇ 7 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾ ਕੇ ਗੁਰਸੇਵਕ 11 ਨੂੰ 180 ਦੌੜਾਂ ਦਾ ਟੀਚਾ ਦਿੱਤਾ, ਜਿਸਦਾ ਪਿੱਛਾ ਕਰਦੇ ਹੋਏ ਗੁਰਦੇਵਕ ਦੀ ਟੀਮ ਨੇ 20 ਉਵਰਾਂ ਵਿਚ 8 ਵਿਕਟਾਂ ਗਵਾਕੇ 135 ਦੌੜਾਂ ਬਣਾਈਆਂ ਅਤੇ ਇਹ ਮੈਚ ਸਿਮਰ ਦੀ ਟੀਮ ਨੇ 44 ਦੌੜਾਂ ਨਾਲ ਜਿੱਤ ਲਿਆ, ਮੈਨ ਆਫ ਦੀ ਮੈਚ ਵਿਨੋਦ ਨੂੰ ਦਿੱਤਾ ਗਿਆ |