29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਵਿਧਾਇਕ ਬੱਗਾ ਅਤੇ ਮੇਅਰ ਨੇ ਵਾਰਡ-70 'ਚ ਸੜਕਾਂ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 18-12-2025
ਲੁਧਿਆਣਾ, 17 ਦਸੰਬਰ (ਭੁਪਿੰਦਰ ਸਿੰਘ ਬੈਂਸ)-ਵਿਧਾਇਕ ਮਦਨ ਲਾਲ ਬੱਗਾ ਅਤੇ ਮੇਅਰ ਇੰਦਰਜੀਤ ਕੌਰ ਨੇ ਸਾਂਝੇ ਤੌਰ 'ਤੇ ਵਾਰਡ-70 ਦੀ ਵਧਵਾ ਸਟਰੀਟ, ਗਾਂਧੀ ਸਟਰੀਟ, ਕੁੰਦਨ ਪੁਰੀ ਅਤੇ ਪ੍ਰੇਮ ਨਗਰ ਸੜਕਾਂ ਦੇ ਕੰਮ ਦਾ ਉਦਘਾਟਨ ਕੀਤਾ | ਵਿਧਾਇਕ ਬੱਗਾ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਵਿਕਾਸ ਕਾਰਜਾਂ ਵਿਚ ਪਛੜਿਆ ਉਤਰੀ ਵਿਧਾਨ ਸਭਾ ਹਲਕਾ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਵਿਕਾਸ ਪੱਖੋਂ ਮੋਹਰੀ ਵਿਧਾਨ ਸਭਾ ਹਲਕਿਆਂ ਵਿਚੋਂ ਇਕ ਬਣ ਗਿਆ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਵਿਕਾਸ ਦੀਆਂ ਤਸਵੀਰਾਂ ਵਿਧਾਨ ਸਭਾ ਹਲਕੇ ਦੇ ਹਰ ਕੋਨੇ, ਗਲੀ, ਮੁਹੱਲੇ ਅਤੇ ਸੜਕਾਂ ਵਿੱਤ ਦੇਖੀ ਜਾ ਸਕਦੀਆਂ ਹਨ | ਸੁੰਦਰ ਸੜਕਾਂ, ਸਿਹਤਮੰਦ ਸੀਵਰੇਜ ਸਿਸਟਮ, ਨਿਰਵਿਘਨ ਜਲ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ | ਬੁੱਢਾ ਦਰਿਆ ਨੂੰ ਗੰਦਗੀ ਤੋਂ ਸਾਫ਼ ਕੀਤਾ ਜਾ ਰਿਹਾ ਹੈ ਅਤੇ ਦੋਵੇਂ ਪਾਸੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ | ਖੇਡ ਪਾਰਕਾਂ ਦੀ ਉਸਾਰੀ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਨੂੰ ਵਿਕਸਤ ਖੇਤਰ ਬਣਾਉਣ ਦੇ ਵਿਧਾਇਕ ਬੱਗਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਨੇ ਖ਼ਜ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ | ਉਨ੍ਹਾਂ ਵਾਰਡ-70 ਦੇ ਸਥਾਨਕ ਕੌਂਸਲਰ ਦੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਇਕ ਬੱਗਾ ਅਤੇ ਨਗਰ ਨਿਗਮ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਨ | ਇਸ ਮੌਕੇ ਕੌਂਸਲਰ ਸੁਮਨ ਵਰਮਾ, ਵਾਰਡ ਇੰਚਾਰਜ ਬੌਬੀ ਸ਼ਰਮਾ, ਪੁਨੀਤ ਮਨੋਚਾ, ਅਨਿਲ ਸ਼ਰਮਾ, ਰਾਹੁਲ ਰੁਦਰਾ, ਸੰਨੀ ਵਾਸਨ, ਸਾਹਿਲ ਖੁਰਾਣਾ, ਅਸ਼ਵਨੀ ਸਹੋਤਾ, ਮਦਨ ਲਾਲ ਡਾਬਰ, ਸੁਰਿੰਦਰ ਕੁਮਾਰ, ਡਾ: ਉਮੇਸ਼ ਵਧਵਾ, ਅਭੈ ਸਹੋਤਾ, ਈਸ਼ਾਨ ਸ਼ਰਮਾ, ਰਾਜੂ ਮਨੋਚਾ, ਵਿਸ਼ਾਲ ਗਰੋਵਰ, ਮਨਮੋਹਕ ਕੰਵਲ, ਕੌਂਸਲ ਕਨਵੀਨਰ, ਸ. ਆਹੂਜਾ, ਬਿ੍ਜ ਦੂਆ, ਰਾਜੀਵ ਕਾਂਸਲ, ਜੀਸੂ ਸੇਠੀ ਅਤੇ ਪਵਨ ਕੁਮਾਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਚ.ਐਮ. ਟੈਕਸ ਪ੍ਰਦਰਸ਼ਨੀ ਨੂੰ ਲੈ ਕੇ ਉਦਯੋਗਪਤੀਆਂ ਦੀ ਮੀਟਿੰਗ <br/> ਅਗਲੀ ਖ਼ਬਰ ਰੁਪਿੰਦਰ 11 ਅਤੇ ਸਿਮਰ ਪੰਧੇਰ 11 ਨੇ ਕੀਤਾ ਵਿਰੋਧੀਆਂ ਨੂੰ ਨਾਕ ਆਊਟ <br/>
Ad Position 24