29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਐਚ.ਐਮ. ਟੈਕਸ ਪ੍ਰਦਰਸ਼ਨੀ ਨੂੰ ਲੈ ਕੇ ਉਦਯੋਗਪਤੀਆਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 18-12-2025
ਲੁਧਿਆਣਾ, 17 ਦਸੰਬਰ (ਜਤਿੰਦਰ ਭੰਬੀ)-ਐਚ.ਐਮ. ਟੈਕਸ ਟੈਂਟ ਡੇਕੋਰ, ਕੇਟਰਿੰਗ ਅਤੇ ਹੋਸਪਿਟੈਲਿਟੀ, ਲਾਈਟ ਐਂਡ ਸਾਊਾਡ 'ਤੇ ਆਧਾਰਿਤ ਪ੍ਰਦਰਸ਼ਨੀ ਨੂੰ ਲੈ ਕੇ ਦੱੁਗਰੀ ਰੋਡ ਵਿਖੇ ਹੋਟਲ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਹ ਪ੍ਰਦਰਸ਼ਨੀ 19 ਤੋਂ 21 ਦਸੰਬਰ 2025 ਤੱਕ ਸਰਕਾਰੀ ਕਾਲਜ ਫ਼ਾਰ ਵੁਮੈਨ ਦੇ ਗਰਾਊਾਡ, ਮਾਤਾ ਰਾਣੀ ਮੰਦਰ ਦੇ ਸਾਹਮਣੇ ਲਗਾਈ ਜਾਵੇਗੀ | ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮਾਈਾਡਜ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਸਾਂਝੇ ਤੌਰ 'ਤੇ ਕਰਵਾਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਯੋਜਕਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 100 ਪ੍ਰਦਰਸ਼ਕ (ਐਗਜੀਬਿਟਰ) ਭਾਗ ਲੈ ਰਹੇ ਹਨ ਅਤੇ 15 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ | ਐਚ.ਐਮ. ਟੈਕਸ ਪ੍ਰਦਰਸ਼ਨੀ ਦਾ ਮਕਸਦ ਟੈਂਟ ਡੇਕੋਰ, ਕੇਟਰਿੰਗ ਅਤੇ ਹੋਸਪਿਟੈਲਿਟੀ, ਲਾਈਟ ਐਂਡ ਸਾਊਾਡ ਅਤੇ ਸੰਬੰਧਿਤ ਉਦਯੋਗਾਂ ਨਾਲ ਜੁੜੀਆਂ ਨਵੀਂ ਤਕਨੀਕਾਂ, ਉਤਪਾਦਾਂ ਅਤੇ ਸੇਵਾਵਾਂ ਨੂੰ ਇਕ ਮੰਚ 'ਤੇ ਪ੍ਰਦਰਸ਼ਿਤ ਕਰਨਾ ਹੈ | ਐਸ.ਐਸ. ਮੱਕੜ ਪ੍ਰਧਾਨ ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਐਚ.ਐਮ. ਟੈਕਸ ਪ੍ਰਦਰਸ਼ਨੀ ਨਿਰਮਾਤਾਵਾਂ, ਸਪਲਾਇਰਾਂ, ਸੇਵਾ ਪ੍ਰਦਾਤਾਵਾਂ ਅਤੇ ਇਵੈਂਟ ਅਤੇ ਹੋਸਪਿਟੈਲਿਟੀ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਲਈ ਇਕ ਸਾਂਝਾ ਮੰਚ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਉਦਯੋਗ ਵਿਚ ਨਵੀਨਤਾ, ਵਪਾਰਕ ਵਿਸਥਾਰ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ | ਸ਼ਿਵ ਸ਼ੰਕਰ ਰਾਏ ਜਨਰਲ ਸਕੱਤਰ ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਟੈਂਟ ਅਤੇ ਹੋਸਪਿਟੈਲਿਟੀ ਉਦਯੋਗ ਵਿਚ ਤੇਜ਼ੀ ਨਾਲ ਬਦਲਾਅ ਆਇਆ ਹੈ | ਸਕੱਤਰ ਸ਼ਸੋਕ ਸ਼ਰਮਾ ਨੇ ਕਿਹਾ ਕਿ ਐਚ.ਐਮ. ਟੈਕਸ ਵਰਗੀਆਂ ਪ੍ਰਦਰਸ਼ਨੀਆਂ ਵਪਾਰਕ ਮਾਹੌਲ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਆਯੋਜਨ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨੀ ਸਿਰਫ਼ ਵਪਾਰਕ ਗਤੀਵਿਧੀਆਂ ਤਕ ਸੀਮਤ ਨਹੀਂ ਰਹੇਗੀ, ਸਗੋਂ ਇਹ ਸੈਕਟਰ ਵਿਚ ਕੌਂਸਲ ਵਿਕਾਸ ਅਤੇ ਪ੍ਰੋਫੈਸਨਲਿਜਮ ਨੂੰ ਵੀ ਉਤਸ਼ਾਹਿਤ ਕਰੇਗੀ | ਬੀ.ਐਸ. ਰਾਣਾ ਅਤੇ ਰਾਕੇਸ਼ ਸਿੰਘ ਡਾਇਰੈਕਟਰ ਮਾਈਾਡਜ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮ. ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਕਈ ਪ੍ਰਸਿੱਧ ਕੰਪਨੀਆਂ ਅਤੇ ਅਗੇਤੀ ਬਰਾਂਡ ਭਾਗ ਲੈਣਗੇ | ਇਸ ਮੌਕੇ ਰਾਜ ਅਗਰਵਾਲ, ਚੇਅਰਮੈਨ, ਜੀ.ਐਸ. ਖੁਰਾਨਾ ਸੀਨੀਅਰ ਵਾਈਸ ਪੈ੍ਰਜ਼ੀਡੈਂਟ, ਓਮ ਭਾਟੀਆ ਵਾਈਸ ਚੇਅਰਮੈਨ, ਗੁਰਪ੍ਰੀਤ ਸਿੰਘ ਲੱਕੀ ਵਾਈਸ ਚੇਅਰਮੈਨ, ਡਿੰਪੀ ਮੱਕੜ ਮੀਡੀਆ ਆਰਗੇਨਾਈਜ਼ਰ, ਭੁਪਿੰਦਰ ਸਿੰਘ ਮਲਹੋਤਰਾ ਖ਼ਜ਼ਾਨਚੀ, ਕਿਰਪਾਲ ਸਿੰਘ ਮਾਨ, ਹਰਜੀਤ ਸਿੰਘ, ਹਰਵਿੰਦਰ ਸਿੰਘ ਬੱਗਾ, ਦੀਪਤੀ ਕਪੂਰ, ਹਰਿੰਦਰ ਸਿੰਘ ਓਾਕਾਰ, ਪਵਨ ਕਪੂਰ, ਪਰਮਿੰਦਰ ਸਿੰਘ ਅਤੇ ਵਿਕੀ ਮਦਾਨ ਸਮੇਤ ਕਈ ਪ੍ਰਮੁੱਖ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਲਮਗੀਰ ਦੀ ਸਾਲਾਨਾ ਸਭਾ ਦੇ ਇੰਤਜ਼ਾਮਾਂ ਸੰਬੰਧੀ ਜ਼ਰੂਰੀ ਇਕੱਤਰਤਾ ਅੱਜ 3 ਵਜੇ-ਆਲਮਗੀਰ <br/> ਅਗਲੀ ਖ਼ਬਰ ਵਿਧਾਇਕ ਬੱਗਾ ਅਤੇ ਮੇਅਰ ਨੇ ਵਾਰਡ-70 'ਚ ਸੜਕਾਂ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ <br/>
Ad Position 24