29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹਾਕੀ ਅਕੈਡਮੀ ਰਾਮਪੁਰ, ਅੰਮਿ੍ਤਸਰ 11 ਅਤੇ ਸੁਰਜੀਤ ਹਾਕੀ ਅਕੈਡਮੀ ਵਲੋਂ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 18-12-2025
ਲੁਧਿਆਣਾ, 17 ਦਸੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਅਸ਼ੋਕ ਪਰਾਸ਼ਰ ਵਿਧਾਇਕ ਅਤੇ ਐਡਵੋਕੇਟ ਵਿਪਿਨ ਸੱਗਰ ਪ੍ਰਧਾਨ ਡੀਬੀਏ ਲੁਧਿਆਣਾ ਅਤੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਅੱਜ ਦੂਜੇ ਦਿਨ ਦੇ ਮੈਚਾਂ ਵਿਚ ਹਾਕੀ ਅਕੈਡਮੀ ਰਾਮਪੁਰ ਨੇ ਨਾਮਧਾਰੀ ਇਲੈਵਨ ਨੂੰ 4-3 ਨਾਲ | ਮੈਨ ਆਫ਼ ਦ ਮੈਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਰਾਹੁਲ ਨੂੰ ਐਲਾਨਿਆ ਗਿਆ | ਦਿਨ ਦੇ ਦੂਜੇ ਮੈਚ ਵਿਚ ਅੰਮਿ੍ਤਸਰ ਇਲੈਵਨ ਨੇ ਲੁਧਿਆਣਾ ਇਲੈਵਨ ਨੂੰ 3-2 ਨਾਲ ਹਰਾਇਆ | ਮੈਨ ਆਫ਼ ਦ ਮੈਚ ਅੰਮਿ੍ਤਸਰ ਇਲੈਵਨ ਦਾ ਅਰਸ਼ਦੀਪ ਸਿੰਘ ਰਿਹਾ | ਤੀਜੇ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਹਾਕੀ ਅਕੈਡਮੀ ਸੰਗਰੂਰ ਨੂੰ 3-2 ਨਾਲ ਹਰਾਇਆ | ਸੁਰਜੀਤ ਹਾਕੀ ਅਕੈਡਮੀ ਜਲੰਧਰ ਦਾ ਹਰਮਨ ਸਿੰਘ ਮੈਨ ਆਫ ਦਾ ਮੈਚ ਰਿਹਾ | ਚੌਥੇ ਮੈਚ ਵਿਚ ਸਾਈ ਕੁਰੂਕਸ਼ੇਤਰ ਨੇ ਚੰਡੀਗੜ ਇਲੈਵਨ ਨੂੰ 8-0 ਨਾਲ ਹਰਾਇਆ | ਮੈਨ ਆਫ਼ ਦ ਮੈਚ ਸਾਈ ਕੁਰੂਕਸ਼ੇਤਰ ਦੇ ਜਤਿੰਦਰ ਨੂੰ ਐਲਾਨਿਆ ਗਿਆ | ਇਸ ਮੌਕੇ ਐਡਵੋਕੇਟ ਗੁਰਿੰਦਰਪ੍ਰੀਤ ਸਿੰਘ, ਦੁਰਲਭ ਸਿੰਘ, ਕਰਨ ਸਿੰਘ ਥਿੰਦ, ਐਡਵੋਕੇਟ ਨੀਰਜ ਸ਼ਰਮਾ, ਅਜੈਪਾਲ ਸਿੰਘ ਪੂਨੀਆ, ਅਜੀਤ ਸਿੰਘ ਗੋਲੂ, ਜਗਮੋਹਨ ਸਿੰਘ, ਜੇਐਸ ਸੈਣੀ, ਹਰਬੰਤ ਸਿੰਘ ਮਾਂਗਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੀਮਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ... ਅਗਲੀ ਖ਼ਬਰ ਆਲਮਗੀਰ ਦੀ ਸਾਲਾਨਾ ਸਭਾ ਦੇ ਇੰਤਜ਼ਾਮਾਂ ਸੰਬੰਧੀ ਜ਼ਰੂਰੀ ਇਕੱਤਰਤਾ ਅੱਜ 3 ਵਜੇ-ਆਲਮਗੀਰ <br/>
Ad Position 24