17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇੇ ਵਿਦਿਆਰਥੀ ਅਨਾਹਤ ਦੀ ਕੀਤੀ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 20-12-2025
ਲੁਧਿਆਣਾ, 19 ਦਸੰਬਰ (ਭੁੁਪਿੰਦਰ ਸਿੰਘ ਬੈਂਸ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਡੀ.ਸੀ.ਐਮ ਪ੍ਰੈਜ਼ੀਡੈਂਸੀ ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਨਾਹਤ ਸਿੰਘ ਦੀ ਈ-ਸੈੱਲ, ਆਈ.ਆਈ.ਟੀ ਬੰਬੇ ਦੁਆਰਾ ਕਰਵਾਈ ਯੂਰੇਕਾ ਜੂਨੀਅਰ 2025 ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ | ਅਨਾਹਤ ਸਿੰਘ ਨੇ ਪਹਿਲਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਨਵੀਨਤਾਕਾਰੀ ਵਿਚਾਰ ਲਈ 30,000 ਫੰਡਿੰਗ ਗ੍ਰਾਂਟ ਪ੍ਰਾਪਤ ਕੀਤੀ | ਉਨ੍ਹਾਂ ਦੇ ਸਲਾਹਕਾਰ ਰੋਹਿਤ ਮੌਦਗਿਲ ਅਤੇ ਪਿ੍ਯੰਕਾ ਚਿਤਕਾਰਾ, ਸਕੂਲ ਦੀ ਪਿ੍ੰਸੀਪਲ ਰਜਨੀ ਕਾਲੜਾ ਦੇ ਨਾਲ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਅਗਵਾਈ ਲਈ ਵੀ ਪ੍ਰਸ਼ੰਸਾ ਕੀਤੀ ਗਈ | ਅਨਾਹਤ ਸਿੰਘ ਪੰਜਾਬ ਦੇ ਇਕਲੌਤੇ ਵਿਦਿਆਰਥੀ ਵਜੋਂ ਉਭਰਿਆ, ਜਿਸਨੇ ਯੂ.ਏ.ਈ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਭਾਗੀਦਾਰਾਂ ਦੇ ਨਾਲ ਇਕ ਗਲੋਬਲ ਇਨੋਵੇਸ਼ਨ ਪਲੇਟਫਾਰਮ 'ਤੇ ਪੰਜਾਬ ਅਤੇ ਲੁਧਿਆਣਾ ਦੀ ਮਾਣ ਨਾਲ ਨੁਮਾਇੰਦਗੀ ਕੀਤੀ, ਸਕੂਲ ਅਤੇ ਰਾਜ ਦਾ ਨਾਮ ਰੌਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਾਂਗਰਸੀ ਆਗੂ ਸਮੇਤ 19 ਖ਼ਿਲਾ... ਅਗਲੀ ਖ਼ਬਰ ਵਰਿੰਦਰ ਸਿੰਘ ਬਰਾੜ ਲੁਧਿਆਣਾ ਵਿਜੀਲੈਂਸ ਰੇਂਜ ਦੇ ਐਸ. ਐਸ. ਪੀ. ਨਿਯੁਕਤ
Ad Position 24