ਲੁਧਿਆਣਾ, 20 ਦਸੰਬਰ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਲੁਧਿਆਣਾ ਵਿਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੁਧਿਆਣਾ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਟਾਸਕ ਫੋਰਸ, ਲੁਧਿਆਣਾ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ 14 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ¢ ਇਹ ਮੁਹਿੰਮ ਚÏੜਾ ਬਾਜ਼ਾਰ, ਰੇਲਵੇ ਸਟੇਸ਼ਨ, ਸ਼ੀਤਲਾ ਮਾਤਾ ਮੰਦਰ, ਜੀ.ਐਮ.ਡੀ. ਮਾਲ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਚÏਕ, ਜਲੰਧਰ ਬਾਈਪਾਸ, ਘੰਟਾ ਘਰ ਚੌਕ, ਸਿਵਲ ਲਾਈਨਜ਼, ਡੰਡੀ ਸਵਾਮੀ ਮੰਦਰ, ਫੁਹਾਰਾ ਚÏਕ, ਸਰਾਭਾ ਨਗਰ, ਸਰਾਭਾ ਮਾਰਕੀਟ, ਕਾਲਜ ਰੋਡ, ਮਿੱਤਲ ਰੋਡ, ਰੋਜ਼ ਗਾਰਡਨ ਰੋਡ, ਕਿਚਲੂ ਨਗਰ, ਮਾਇਆ ਨਗਰ, ਕ੍ਰਿਸ਼ਨਾ ਨਗਰ, ਗਿੱਲ ਚÏਾਕ, ਜੀ.ਐਨ.ਈ. ਕਾਲਜ, ਗਿੱਲ ਰੋਡ, ਕ੍ਰਿਸ਼ਨਾ ਮੰਦਰ, ਦੋਰਾਹਾ, ਫੁੱਲਾਂਵਾਲ ਚੌਕ, ਹੀਰੋ ਬੇਕਰੀ ਚੌਕ, ਅਰੋੜਾ ਪੈਲੇਸ, ਵਿਸ਼ਵਕਰਮਾ ਚੌਕ ਅਤੇ ਬੱਸ ਸਟੈਂਡ ਵਿਖੇ ਚਲਾਈ ਗਈ¢ ਇਸ ਮੁਹਿੰਮ ਦÏਰਾਨ 14 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ ਅਤੇ ਟੀਮ ਵਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ¢ ਇਸ ਉਪਰੰਤ ਬੱਚਿਆਂ ਦੀ ਕਾਊਾਸਲਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਉਚਿੱਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਂਦੇ ਕਦਮ ਚੁੱਕੇ ਗਏ¢ ਗੁਰਮੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੁਧਿਆਣਾ ਵਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਨਿਰੰਤਰ ਜਾਰੀ ਰਹਿਣਗੀਆਂ ¢ ਇਸ ਬਾਬਤ ਲੁਧਿਆਣਾ ਜ਼ਿਲੇ੍ਹ ਦੀ ਆਮ ਜਨਤਾ ਇਹਨਾਂ ਨੰਬਰਾਂ 'ਤੇ 1098 (ਚਾਈਲਡ ਹੈਲਪਲਾਈਨ), 9646801323 ਅਤੇ 9319267958 ਤੇ ਤੁਰੰਤ ਕਾਲ ਕਰਕੇ ਸੂਚਿਤ ਕਰੇ¢ ਇਸ ਮੁਹਿੰਮ ਦÏਰਾਨ ਰਸ਼ਮੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਲੁਧਿਆਣਾ ਅਤੇ ਉਨ੍ਹਾਂ ਦੀ ਟੀਮ ਵਿਚ ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਰਾਮ ਸਿਮਰਨ ਅਤੇ ਉਨ੍ਹਾਂ ਦੀ ਟੀਮ, ਪੁਲਿਸ ਵਿਭਾਗ ਦਾ ਵਿਸ਼ੇਸ਼ ਯੋਗਦਾਨ ਰਿਹਾ¢