ਲੁਧਿਆਣਾ, 20 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਨਗਰ ਨਿਗਮ ਦੇ ਬਾਗ਼ਬਾਨੀ ਸ਼ਾਖਾ ਦੇ ਮੁਲਾਜ਼ਮ ਦੀ ਮਾਰ ਕੁਟਾਈ ਕਰਨ ਦੇ ਦੋਸ਼ ਤਹਿਤ ਕਾਂਗਰਸੀ ਕੌਂਸਲਰ ਦੇ ਪਤੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਹਾਇਕ ਨੂੰ ਹਿਰਾਸਤ ਵਿਚ ਲਿਆ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨ ਬਾਗ਼ਬਾਨੀ ਸ਼ਾਖਾ ਦੇ ਮੁਲਾਜ਼ਮ ਅਜੇ ਕੁਮਾਰ ਦਾ ਕੌਂਸਲਰ ਪਰਮਿੰਦਰ ਕÏਰ ਦੇ ਪਤੀ ਇੰਦਰਜੀਤ ਸਿੰਘ ਇੰਦੀ ਨਾਲ ਤਕਰਾਰ ਹੋ ਗਿਆ ਸੀ | ਅਜੇ ਕੁਮਾਰ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਇੰਦੀ 'ਤੇ ਉਸਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ¢ ਨਗਰ ਨਿਗਮ ਕਮਿਸ਼ਨਰ ਵਲੋਂ ਇਹ ਸਾਰਾ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਇੰਦੀ ਖ਼ਿਲਾਫ਼ ਕੇਸ ਦਰਜ ਕਰ ਲਿਆ | ਇੰਦੀ ਨੂੰ ਅੱਜ ਸਵੇਰੇ ਹੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ | ਤਕਰਾਰ ਦਾ ਕਾਰਨ ਕੌਂਸਲਰ ਦੇ ਇਲਾਕੇ ਵਿਚ ਦਰਖਤਾਂ ਦੀ ਕਟਾਈ ਦੱਸਿਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਕੌਂਸਲਰ ਦੇ ਇਲਾਕੇ ਦੇ ਕੰਮਕਾਜ ਵਿਚ ਕੁੱਝ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਰੁਕਾਵਟ ਪਾਈ ਜਾ ਰਹੀ ਸੀ, ਜਿਸ ਦਾ ਕਿ ਇੰਦੀ ਅਤੇ ਉਸਦੀ ਕੌਂਸਲਰ ਪਤਨੀ ਲਗਾਤਾਰ ਵਿਰੋਧ ਕਰ ਰਹੇ ਸਨ | ਉਸ ਦੱਸਿਆ ਕਿ ਬੀਤੇ ਦਿਨ ਵੀ ਇਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਉਸਦੇ ਇਲਾਕੇ ਵਿਚ ਦਰਖ਼ਤ ਕੱਟਣ ਬਾਰੇ ਕਿਹਾ ਸੀ, ਜਦਕਿ ਇੰਦੀ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਅਜਿਹੀ ਬੇਨਤੀ ਕਰ ਰਿਹਾ ਸੀ, ਪਰ ਅਧਿਕਾਰੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੰਦੀ ਦੀ ਮਮੂਲੀ ਬਹਿਸ ਉਕਤ ਮੁਲਾਜ਼ਮਾਂ ਨਾਲ ਹੋਈ ਸੀ, ਜਿਸ ਨੂੰ ਕਿ ਇਕ ਕਾਤਲਾਨਾ ਹਮਲੇ ਦਾ ਰੂਪ ਦੇ ਦਿੱਤਾ ਗਿਆ¢ ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁੱਝ ਵਿਰੋਧੀ ਪਾਰਟੀਆਂ ਨੂੰ ਦਬਾਉਣ ਲਈ ਸੱਤਾਧਾਰੀਆਂ ਵਲੋਂ ਇਹ ਹੱਥਕੰਡੇ ਅਪਣਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਪਾਰਟੀ ਪੱਧਰ 'ਤੇ ਵੀ ਵਿਚਾਰਿਆ ਜਾ ਰਿਹਾ ਹੈ¢ ਜਦੋਂ ਇੰਦੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਤਾਂ ਇਸ ਦੀ ਸੂਚਨਾ ਮਿਲਦੇ ਕਾਂਗਰਸੀ ਵਰਕਰ ਸੀ.ਆਈ.ਏ. ਸਟਾਫ਼ ਦੇ ਬਾਹਰ ਪਹੁੰਚੇ, ਜਿੱਥੇ ਕਿ ਇੰਦੀ ਨੂੰ ਰੱਖਿਆ ਗਿਆ ਸੀ |