ਇਆਲੀ/ਥਰੀਕੇ, 20 ਦਸੰਬਰ (ਮਨਜੀਤ ਸਿੰਘ ਦੁੱਗਰੀ)-ਡੀ.ਸੀ.ਐਮ. ਯੰਗ ਐਂਟਰਪਿ੍ਨਿਓਰਜ਼ ਸਕੂਲ ਵਲੋਂ ਆਪਣੇ ਕੈਂਬਿ੍ਜ ਅਤੇ ਐਲੀਮੈਂਟਰੀ ਵਿੰਗ ਦੇ ਬੱਚਿਆਂ ਲਈ ਤਿੰਨ ਦਿਨ ਦਾ ਸਪੋਰਟਸ ਫ੍ਰੈਂਜ਼ੀ ਕਰਵਾਇਆ ਗਿਆ, ਜਿਸ ਦਾ ਮਕਸਦ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਤੇ ਸਰਗਰਮ ਰੱਖਣਾ ਸੀ | ਇਸ ਦੌਰਾਨ ਮਾਪਿਆਂ ਲਈ ਵੀ ਰੱਸਾ ਕੱਸੀ, ਤਗ ਆਫ਼ ਵਾਰ ਅਤੇ ਮਾਪੇ-ਬੱਚਿਆਂ ਦੀ ਸਾਂਝੀ ਦੌੜ ਕਰਵਾਈ ਗਈ | ਸਕੂਲ ਦੀ ਪਿੰ੍ਰਸੀਪਲ ਮੀਨੂ ਚੋਪੜਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ | ਇਹ ਸਮਾਗਮ ਖੁਸ਼ੀ ਅਤੇ ਉਤਸ਼ਾਹ ਨਾਲ ਸਫਲਤਾਪੂਰਵਕ ਸੰਪੰਨ ਹੋਇਆ |