ਲੁਧਿਆਣਾ 20 ਦਸੰਬਰ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਆਖ਼ਰੀ ਦਿਨ ਤੀਸਰੀ ਚÏਥੀ ਪੁਜ਼ੀਸ਼ਨ ਦੇ ਖੇਡੇ ਗਏ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਹਾਕੀ ਹਾਕੀ ਅਕੈਡਮੀ ਸੰਗਰੂਰ ਨੂੰ 8-0 ਨਾਲ ਹਰਾਇਆ¢ ਮੈਨ ਆਫ਼ ਦ ਮੈਚ ਪਰਮਿੰਦਰਦੀਪ ਸਿੰਘ ਨੂੰ ਦਿੱਤਾ ਗਿਆ | ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਸਾਈ ਕੁਰੂਕਸ਼ੇਤਰ ਨੇ ਹਾਕੀ ਟਰੇਨਿੰਗ ਸੈਂਟਰ ਰਾਮਪੁਰ ਨੂੰ 3-2 ਨਾਲ ਹਰਾਇਆ¢ ਮੈਨ ਆਫ਼ ਦ ਮੈਚ ਸਾਈ ਕੁਰੂਕਸ਼ੇਤਰ ਦੇ ਰੋਹਿਤ ਨੰਦੇਲ ਦੇ ਨਾਮ ਰਿਹਾ¢ ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਸ਼ੋਕ ਪ੍ਰਾਸ਼ਰ ਵਿਧਾਇਕ ਹਾਜ਼ਰ ਹੋਏ ਜਿਨ੍ਹਾਂ ਨੇ ਟੂਰਨਾਮੈਂਟ ਕਮੇਟੀ ਨੂੰ ਇਕ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ | ਹਰਵਿੰਦਰ ਸਿੰਘ ਸਰਾਂ ਅਤੇ ਗੁਲਜ਼ਾਰ ਸਿੰਘ ਬਿਲਿੰਗ ਨੂੰ ਟੂਰਨਾਮੈਂਟ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮÏਕੇ ਐਡਵੋਕੇਟ ਗੁਰਿੰਦਰਪ੍ਰੀਤ ਸਿੰਘ, ਦੁਰਲੱਭ ਸਿੰਘ, ਕਰਨ ਸਿੰਘ ਥਿੰਦ, ਕਿਰਪਾਲ ਸਿੰਘ ਸਾਗਰ, ਐਡਵੋਕੇਟ ਨੀਰਜ ਸ਼ਰਮਾ, ਅਜੈਪਾਲ ਸਿੰਘ ਪੂਨੀਆ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਗੁਰਮੁਖ ਸਿੰਘ ਅਟਵਾਲ, ਐਡਵੋਕੇਟ ਡਾ. ਮਨਪ੍ਰੀਤ ਸਿੰਘ, ਅਜੀਤ ਸਿੰਘ ਗੋਲੂ, ਜਸਵਿੰਦਰ ਸਿੰਘ ਮਾਦਪੁਰ ਜਗਮੋਹਨ ਸਿੰਘ, ਜੇ.ਐਸ. ਸੈਣੀ, ਹਰਵੰਤ ਸਿੰਘ ਮਾਂਗਟ, ਭਵਨਜੀਤ ਸਿੰਘ ਆਦਿ ਹਾਜ਼ਰ ਸਨ¢