ਲੁਧਿਆਣਾ, 20 ਦਸੰਬਰ (ਡਾ. ਤਰਲੋਚਨ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ, ਲੁਧਿਆਣਾ ਦੀ ਚੋਣ ਕਮੇਟੀ ਦੀ ਇਕ ਮੀਟਿੰਗ ਆਈ.ਐਮ.ਏ. ਹਾਊਸ ਵਿਖੇ ਹੋਈ, ਮੀਟਿੰਗ ਦੌਰਾਨ ਆਈ.ਐਮ.ਏ. ਲੁਧਿਆਣਾ ਦੀਆਂ 2026 ਲਈ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ | ਚੋਣ ਪ੍ਰਕਿਰਿਆ ਦੇ ਸਮਾਪਤ ਹੋਣ ਉਪਰੰਤ ਸਾਰੀਆਂ ਨਾਮਜ਼ਦਗੀਆਂ ਸਹੀ ਅਤੇ ਬਿਨਾਂ ਮੁਕਾਬਲੇ ਦੇ ਪਾਈਆਂ ਗਈਆਂ | ਸਾਲ 2027 ਦੇ ਪ੍ਰਧਾਨ ਦੇ ਅਹੁਦੇ ਲਈ ਡਾ. ਅਵਤਾਰ ਐਸ. ਖਰੇ ਨੂੰ ਬਿਨਾਂ ਮੁਕਾਬਲੇ ਦੇ ਚੁਣਿਆ ਗਿਆ | ਡਾ. ਦਵਿੰਦਰਜੀਤ ਵਾਲੀਆ ਨੂੰ ਸੀਨੀਅਰ ਉਪ ਪ੍ਰਧਾਨ 2026 (ਬਿਨਾਂ ਮੁਕਾਬਲੇ) ਅਤੇ ਡਾ. ਨਰਜੀਤ ਕੌਰ ਨੂੰ ਉਪ ਪ੍ਰਧਾਨ 2026 (ਬਿਨਾਂ ਮੁਕਾਬਲੇ) ਐਲਾਨ ਕੀਤਾ ਗਿਆ | ਚੋਣ ਕਮੇਟੀ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡਾ. ਪਵਨ ਢੀਂਗਰਾ 2026 ਲਈ ਆਈ.ਐਮ.ਏ. ਲੁਧਿਆਣਾ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣਗੇ | ਚੋਣ ਕਮੇਟੀ ਵਿਚ ਡਾ. ਅਰੁਣ ਗੁਪਤਾ, ਮੁੱਖ ਚੋਣ ਕਮਿਸ਼ਨਰ, ਡਾ. ਡੀ.ਪੀ. ਸਿੰਘ. ਅਰੋੜਾ, ਮੈਂਬਰ ਅਤੇ ਡਾ. ਭੁਪਿੰਦਰ ਸਿੰਘ, ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਨੇ ਆਈ.ਐਮ.ਏ. ਲੁਧਿਆਣਾ ਦੇ ਸੰਵਿਧਾਨ ਅਨੁਸਾਰ ਚੋਣ ਪ੍ਰਕਿਰਿਆ ਨੂੰ ਸੰਪਨ ਕਰਵਾਇਆ | ਇਸ ਮੌਕੇ ਡਾ. ਅਣਖਵੀਰ ਸਿੰਘ ਅਤੇ ਡਾ. ਆਸ਼ਿਸ਼ ਓਹਰੀ ਵੀ ਹਾਜ਼ਰ ਸਨ | ਇਸ ਅਵਸਰ 'ਤੇ ਡਾ. ਮਨੋਜ ਕੇ. ਸੋਬਤੀ, ਮੈਂਬਰ, ਪੰਜਾਬ ਮੈਡੀਕਲ ਕੌਂਸਲ ਅਤੇ ਪੈਟਰਨ, ਆਈ.ਐਮ.ਏ. ਲੁਧਿਆਣਾ ਨੇ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ | ਡਾ. ਧੀਰਜ ਅਗਰਵਾਲ, ਪ੍ਰਧਾਨ, ਆਈ.ਐਮ.ਏ. ਲੁਧਿਆਣਾ ਨੇ ਵੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਮੈਡੀਕਲ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਦੀ ਅਗਵਾਈ ਅਤੇ ਵਚਨਬੱਧਤਾ 'ਤੇ ਭਰੋਸਾ ਜਤਾਇਆ | ਇਨ੍ਹਾਂ ਨਤੀਜਿਆਂ ਦੇ ਐਲਾਨ ਨਾਲ 2026 ਲਈ ਚੋਣ ਪ੍ਰਕਿਰਿਆ ਨੂੰ ਸਰਕਾਰੀ ਤੌਰ 'ਤੇ ਸੰਪਨ ਐਲਾਨ ਕੀਤਾ ਗਿਆ |