ਲੁਧਿਆਣਾ ਅਦਾਲਤ ਦਾ ਇਤਿਹਾਸਿਕ ਫ਼ੈਸਲਾ <br/>
ਅਜੀਤ ਡੈਸਕ
22-12-2025
ਮੁੱਢਲੀ ਰਿਪੋਰਟ ਵਿਚ ਨਗਰ ਨਿਗਮ ਕਮਿਸ਼ਨਰ ਨੇ ਇੰਦੀ ਉੱਤੇ ਬਾਗਬਾਨੀ ਮਹਿਕਮੇ ਦੇ ਮੁਲਾਜ਼ਮ ਅਜੇ ਕੁਮਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇੰਦੀ ਖ਼ਿਲਾਫ਼ ਕਾਤਲਾਨਾ ਹਮਲਾ ਕਰਨ ਸਮੇਤ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ | ਇਸ ਮਾਮਲੇ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਇੰਦੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਪਹਿਲਾਂ ਮਾਨਯੋਗ ਜੱਜ ਰੂਪ ਚੌਧਰੀ ਦੀ ਅਦਾਲਤ ਵਿਚ ਇਹ ਸੁਣਵਾਈ ਕੀਤੀ ਗਈ, ਪਰ ਬਾਅਦ ਵਿਚ ਜੁਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਮਾਨਯੋਗ ਸ਼ਾਨੂ ਗੋਇਲ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਇੰਦੀ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ ਪੇਸ਼ ਹੋਏ | ਕਾਂਗਰਸੀ ਆਗੂ ਦੇ ਪਰਿਵਾਰ ਵਲੋਂ ਇੰਦੀ ਨੂੰ ਹਿਰਾਸਤ ਵਿਚ ਲੈਣ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਹੋਈ ਸੀ | ਐਡਵੋਕੇਟ ਸੱਗੜ ਨੇ ਅਦਾਲਤ ਵਿਚ ਦੱਸਿਆ ਕਿ ਇੰਦੀ ਨੂੰ ਪੁਲਿਸ ਵਲੋਂ ਕਾਫ਼ੀ ਸਮਾਂ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ, ਕਿਉਂਕਿ ਉਸ ਨੂੰ ਹਿਰਾਸਤ ਵਿਚ ਲੈਣ ਅਤੇ ਮੁੱਢਲੀ ਰਿਪੋਰਟ ਦਰਜ ਕਰਨ ਦੇ ਸਮੇਂ ਵਿਚ ਫਰਕ ਸੀ | ਇਸ ਤੋਂ ਇਲਾਵਾ ਪੁਲਿਸ ਵਲੋਂ 24 ਘੰਟੇ ਬਾਅਦ ਹੀ ਇੰਦੀ ਨੂੰ ਅਦਾਲਤ ਵਿਚ ਪੇਸ਼ ਕਰਨ ਸਬੰਧੀ ਐਡਵੋਕੇਟ ਸੱਗੜ ਨੇ ਅਦਾਲਤ ਵਿਚ ਠੋਸ ਦਲੀਲਾਂ ਦਿੱਤੀਆਂ | ਇਸ ਤੋਂ ਬਾਅਦ ਪੁਲਿਸ ਵਲੋਂ ਅਦਾਲਤ ਵਿਚ ਕਾਤਲਾਨਾ ਹਮਲਾ ਕਰਨ ਸਬੰਧੀ ਵੀ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤੇ ਜਾ ਸਕੇ | ਲਗਾਤਾਰ ਤਿੰਨ ਘੰਟੇ ਤੋਂ ਵੱਧ ਚੱਲੀ ਬਹਿਸ ਤੋਂ ਬਾਅਦ ਅਦਾਲਤ ਵਲੋਂ ਪੁਲਿਸ ਅਤੇ ਸਰਕਾਰੀ ਪੱਖ ਦੇ ਵਕੀਲਾਂ ਦੀ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਪੁਲਿਸ ਰਿਮਾਂਡ ਦੇਣ ਦੀ ਦਲੀਲ ਵੀ ਰੱਦ ਕਰ ਦਿੱਤੀ ਅਤੇ ਇੰਦੀ ਨੂੰ ਫੌਰੀ ਤੌਰ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ | ਪੁਲਿਸ ਅਦਾਲਤ ਵਿਚ ਇੰਦੀ ਖ਼ਿਲਾਫ਼ ਕੋਈ ਠੋਸ ਪੈਰਵੀ ਨਹੀਂ ਕਰ ਸਕੀ ਅਤੇ ਸਫ਼ਾਈ ਪੱਖ ਦੇ ਵਕੀਲਾਂ ਸਾਹਮਣੇ ਪੁਲਿਸ ਅਤੇ ਸਰਕਾਰੀ ਪੱਖ ਜਵਾਬ ਹੀ ਨਹੀਂ ਦੇ ਸਕੇ | ਇਸ 'ਤੇ ਅਦਾਲਤ ਵਲੋਂ ਇਹ ਹੁਕਮ ਸੁਣਾਇਆ ਗਿਆ | ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸ