17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ਹਿਰ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਦਾ ਪ੍ਰੋਜੈਕਟ <br/>

Ad Position 21
No active advertisement
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਭੁਪਿੰਦਰ ਸਿੰਘ ਬੈਂਸ)-ਰਾਜ ਸਰਕਾਰ ਵਲੋਂ ਸ਼ਹਿਰ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਇਸ ਪ੍ਰਾਜੈਕਟ ਅਧੀਨ ਪ੍ਰਗਤੀ ਦੀ ਨੇੜਿਉਂ ਨਿਗਰਾਨੀ ਕਰਨ ਦੇ ਤਹਿਤ ਸ਼ਹਿਰ ਪੱਧਰੀ ਕਮੇਟੀ ਦੀ ਤੀਜੀ ਮੀਟਿੰਗ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਸ਼ਹਿਰੀ ਸੜਕੀ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸਲਾਹਕਾਰ ਫਰਮਾਂ ਦੁਆਰਾ ਤਿਆਰ ਕੀਤੇ ਗਏ ਡਿਜ਼ਾਈਨਾਂ ਨੂੰ ਅੰਤਿਮ ਰੂਪ ਦੇਣ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਾਜੈਕਟ ਦੇ ਮੌਜੂਦਾ ਪੜਾਅ ਤਹਿਤ ਸ਼ਹਿਰ ਦੀਆਂ ਲਗਭਗ 15 ਕਿੱਲੋਮੀਟਰ ਸੜਕਾਂ ਨੂੰ ਪਰਿਵਰਤਨ ਲਈ ਚੁਣਿਆ ਗਿਆ ਹੈ | ਇਨ੍ਹਾਂ ਹਿੱਸਿਆਂ ਵਿਚ ਸ਼ੇਰਪੁਰ ਚੌਕ ਤੋਂ ਜਗਰਾਉਂ ਪੁਲ, ਜਗਰਾਉਂ ਪੁਲ ਤੋਂ ਪੁਰਾਣੀ ਸਬਜ਼ੀ ਮੰਡੀ ਚੌਕ, ਫੁਹਾਰਾ ਚੌਕ ਤੋਂ ਭਾਰਤ ਨਗਰ ਚੌਕ, ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਚੌਕ, ਚੌੜਾ ਬਾਜ਼ਾਰ ਚੌਕ ਤੋਂ ਘਾਸ ਮੰਡੀ ਚੌਕ, ਡੀ.ਐਮ.ਸੀ. ਹਸਪਤਾਲ ਦੇ ਬਾਹਰ ਸੜਕ, ਫੀਲਡ ਗੰਜ ਤੋਂ ਸਿਵਲ ਹਸਪਤਾਲ ਰੋਡ, ਗਿੱਲ ਚੌਕ ਤੋਂ ਗਿੱਲ ਪਿੰਡ ਨੂੰ ਜਾਣ ਵਾਲੀ ਸੜਕ, ਮਾਡਲ ਟਾਊਨ ਰੋਡ ਆਦਿ ਸ਼ਾਮਿਲ ਹਨ | ਜਦੋਂ ਕਿ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ; ਡੀ.ਸੀ.ਪੀ. ਰੁਪਿੰਦਰ ਸਿੰਘ; ਏ.ਸੀ.ਪੀ. (ਟਰੈਫ਼ਿਕ) ਜਤਿਨ ਬਾਂਸਲ; ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ; ਡਾਇਰੈਕਟਰ ਪੰਜਾਬ ਸੜਕ ਸੁਰੱਖਿਆ ਅਤੇ ਟਰੈਫ਼ਿਕ ਖੋਜ ਕੇਂਦਰ ਨਵਦੀਪ ਅਸੀਜਾ; ਮੈਂਬਰ, ਪੰਜਾਬ ਸੜਕ ਸੁਰੱਖਿਆ ਕੌਂਸਲ ਰਾਹੁਲ ਵਰਮਾ ਸਮੇਤ ਪੀ.ਡਬਲਯੂ.ਡੀ., ਪੀ.ਐਸ.ਪੀ.ਸੀ.ਐਲ. ਆਦਿ ਦੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿਚ ਹਿੱਸਾ ਲਿਆ | ਪ੍ਰਾਜੈਕਟ ਲਈ ਨਿਯੁਕਤ ਕੀਤੀਆਂ ਗਈਆਂ ਸਲਾਹਕਾਰ ਫਰਮਾਂ-ਧਰੁਪਦ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਅਤੇ ਕਰੀਏਟਿਵ ਫੁੱਟਪਿ੍ੰਟਸ ਦੇ ਅਧਿਕਾਰੀਆਂ ਦੁਆਰਾ ਡਿਜ਼ਾਈਨ ਸੰਬੰਧੀ ਪੇਸ਼ਕਾਰੀ ਦਿੱਤੀ ਗਈ | ਪੰਜਾਬ ਰੋਡ ਸੇਫ਼ਟੀ ਐਂਡ ਟਰੈਫ਼ਿਕ ਰਿਸਰਚ ਸੈਂਟਰ ਇਸ ਪ੍ਰਾਜੈਕਟ ਅਧੀਨ ਪ੍ਰਾਜੈਕਟ ਮਾਨੀਟਰਿੰਗ ਯੂਨਿਟ (ਪੀ.ਐਮ.ਯੂ.) ਵਜੋਂ ਕੰਮ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਡਰਮਾਟੋਪੈਥੋਲੋਜੀ ਵਰਕਸ਼ਾਪ 'ਤੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਭਾਕਿਯੂ ਦੁਆਬਾ ਦੇ ਮਾਲਵਾ ਜ਼ੋਨ ਨੇ ਮੰਝਫੱਗੂਵਾਲ ਵਿਖੇ ਕੀਤਾ ਇਸਤਰੀ ਵਿੰਗ ਦਾ ਗਠਨ <br/>
Ad Position 24