17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦਿਆਨੰਦ ਹਸਪਤਾਲ ਵਿਖੇ ਡਰਮਾਟੋਪੈਥੋਲੋਜੀ ਵਰਕਸ਼ਾਪ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਡਰਮਾਟੋਲੋਜੀ, ਵੇਨੇਰੀਓਲੋਜੀ ਅਤੇ ਕੋਹੜ ਵਿਭਾਗ ਵਲੋਂ ਇੰਡੀਅਨ ਐਸੋਸੀਏਸ਼ਨ ਆਫ਼ ਡਰਮਾਟੋਲੋਜਿਸਟਸ, ਵੇਨੇਰੀਓਲੋਜਿਸਟਸ ਐਂਡ ਲੈਪਰੋਲੋਜਿਸਟਸ ਦੀ ਐਗਜ਼ਿਕਿਊਟਿਵ ਕਮੇਟੀ ਅਤੇ ਸਪੈਸ਼ਲ ਇੰਟਰੈਸਟ ਗਰੁੱਪ ਡਰਮਾਟੋਪੈਥੋਲੋਜੀ ਅਕੈਡਮੀ ਦੇ ਸਹਿਯੋਗ ਨਾਲ ਪੰਜਾਬ ਮੈਡੀਕਲ ਕੌਂਸਲ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਚ ''ਰੋਜ਼ਾਨਾ ਅਭਿਆਸ ਵਿਚ ਪੈਟਰਨ'' ਵਿਸ਼ੇ 'ਤੇ ਡਰਮਾਟੋਪੈਥੋਲੋਜੀ ਵਰਕਸ਼ਾਪ ਅਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਵੱਖ-ਵੱਖ ਮੈਡੀਕਲ ਸੰਸਥਾਵਾਂ ਤੋਂ 100 ਤੋਂ ਵੱਧ ਡੈਲੀਗੇਟਸ ਨੇ ਭਾਗ ਲਿਆ | ਸੈਮੀਨਾਰ ਦਾ ਮੁੱਖ ਉਦੇਸ਼ ਡਰਮਾਟੋਪੈਥੋਲੋਜੀ ਵਿਚ ਪੈਟਰਨ ਪਛਾਣ ਦੀ ਕਾਬਲੀਅਤ ਨੂੰ ਨਿਖਾਰਨਾ ਅਤੇ ਕਲੀਨਿਕੋ-ਪੈਥੋਲੋਜੀਕਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ | ਇਸ ਮੌਕੇ ਬਿਪਿਨ ਗੁਪਤਾ, ਸਕੱਤਰ ਹਸਪਤਾਲ ਮੈਨੇਜਿੰਗ ਸੁਸਾਇਟੀ, ਮੁਕੇਸ਼ ਵਰਮਾ, ਡਾ. ਸੰਦੀਪ ਕੌਸ਼ਲ, ਡਾ. ਆਸ਼ੀਮਾ ਤਨੇਜਾ, ਡਾ. ਸੁਖਜੋਤ ਕੌਰ ਅਤੇ ਡਾ. ਗੀਤੀ ਖੁੱਲਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਪਣੇ ਸੰਬੋਧਨ ਵਿਚ ਬਿਪਿਨ ਗੁਪਤਾ ਨੇ ਮਰੀਜ਼ ਸੰਭਾਲ ਵਿਚ ਸੁਧਾਰ ਲਈ ਸੈਮੀਨਾਰ ਅਤੇ ਅੰਤਰ-ਵਿਭਾਗੀ ਸਹਿਯੋਗ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਅਤੇ ਡਰਮਾਟੋਲੋਜੀ ਵਿਭਾਗ ਦੀ ਅਕੈਡਮਿਕ ਪਹਿਲ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਆਪਣੇ ਸੰਦੇਸ਼ ਵਿਚ ਅਕੈਡਮਿਕ ਸੇ੍ਰਸ਼ਠਤਾ ਅਤੇ ਪ੍ਰੈਕਟੀਕਲ ਸਿਖਲਾਈ ਦੀ ਮਹੱਤਤਾ ਉਤੇ ਰੌਸ਼ਨੀ ਪਾਈ | ਇਸ ਅਕੈਡਮਿਕ ਪਹਿਲ ਦਾ ਸੰਯੋਜਨ ਡਾ. ਸੁਖਜੋਤ ਕੌਰ, ਡਾ. ਜਸਪਿ੍ਆ ਸੰਧੂ ਅਤੇ ਡਾ. ਨਵਨੀਤ ਕੌਰ ਵਲੋਂ ਕੀਤਾ ਗਿਆ | ਸੈਮੀਨਾਰ ਦੌਰਾਨ ਡਾ. ਐਮ. ਰਾਮ ਨਵੀਂ ਦਿੱਲੀ, ਡਾ. ਦੀਪਾਂਕਰ ਚੰਡੀਗੜ੍ਹ ਅਤੇ ਡਾ. ਗੀਤੀ ਖੁੱਲਰ ਨਵੀਂ ਦਿੱਲੀ ਵਲੋਂ ਦਿੱਤੇ ਗਏ ਵਿਸ਼ੇਸ਼ ਭਾਸ਼ਣ ਮੁੱਖ ਆਕਰਸ਼ਨ ਰਹੇ | ਪੈਥੋਲੋਜੀ ਵਿਭਾਗ ਤੋਂ ਡਾ. ਨੀਤਾ ਖੁਰਾਣਾ, ਡਾ. ਉਮਾ ਹਾਂਡਾ ਅਤੇ ਡਾ. ਉਮਾ ਨਾਹਰ ਵਲੋਂ ਦਿੱਤੀਆਂ ਗਈਆਂ ਪ੍ਰਸਤੁਤੀਆਂ ਵਿਚ ਆਮ ਤੋਂ ਲੈ ਕੇ ਦੁਲੱਭ ਚਮੜੀ ਬਿਮਾਰੀਆਂ ਤੱਕ ਦੇ ਵਿਸ਼ਿਆਂ ਨੂੰ ਕਵਰ ਕੀਤਾ ਗਿਆ | ਸਮਾਗਮ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਲਾਈਵ ਡੈਮੋਨਸਟ੍ਰੇਸ਼ਨ ਨਾਲ ਸਲਾਈਡ ਵਿਊਇੰਗ ਸੈਸ਼ਨ ਸੀ, ਜਿਸ ਨੇ ਭਾਗੀਦਾਰਾਂ ਨੂੰ ਹਿਸਟੋਪੈਥੋਲੋਜੀ ਸਲਾਈਡਾਂ ਦੀ ਵਿਸ਼ਲੇਸ਼ਣ ਲਈ ਇਕ ਢਾਂਚਾਬੱਧ ਤਰੀਕਾ ਪ੍ਰਦਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਮਿਲਿਆ ਪੇਪਰ ਪੇਸ਼ਕਾਰੀ ਲਈ ਸਰਬੋਤਮ ਇਨਾਮ ਅਗਲੀ ਖ਼ਬਰ ਸ਼ਹਿਰ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਦਾ ਪ੍ਰੋਜੈਕਟ <br/>
Ad Position 24