17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਮਿਲਿਆ ਪੇਪਰ ਪੇਸ਼ਕਾਰੀ ਲਈ ਸਰਬੋਤਮ ਇਨਾਮ

Ad Position 21
No active advertisement
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵਿਚ ਪੀ.ਐਚ.ਡੀ. ਕਰ ਰਹੇ ਕੁਮਾਰੀ ਕਨਿਕਾ ਅਗਰਵਾਲ ਨੂੰ ਬੀਤੇ ਦਿਨੀਂ ਸੰਤ ਲੋਗੋਂਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਖੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸੇ ਕਾਨਫਰੰਸ ਵਿਚ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ ਵਿਭਾਗ ਦੇ ਜੂਨੀਅਰ ਖੋਜ ਫੈਲੋ ਵਿਮਲ ਛਲਾਣਾ ਨੂੰ ਹਾਸਲ ਹੋਇਆ | ਉਨ੍ਹਾਂ ਦੇ ਨਿਗਰਾਨ ਕ੍ਰਮਵਾਰ ਡਾ. ਸੰਜੀਵ ਰਤਨ ਸ਼ਰਮਾ ਅਤੇ ਡਾ. ਸੰਧਿਆ ਹਨ | ਦੋਵਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਵਧਾਈ ਦਿੰਦਿਆਂ ਬਿਹਤਰ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ -ਰਾਣਾ ਬਲਾਚੌਰੀਆ ਕਤਲ ਮਾਮਲਾ- ਕੀਮਤੀ ਸਾਮਾਨ ਚੋਰੀ ਸੰਬੰਧੀ ਵੱਖਰੀ ਐਫ. ਆਈ. ਆਰ. ਦਰਜ ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਡਰਮਾਟੋਪੈਥੋਲੋਜੀ ਵਰਕਸ਼ਾਪ 'ਤੇ ਸੈਮੀਨਾਰ ਕਰਵਾਇਆ <br/>
Ad Position 24