26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਕਾਲੀ ਦਲ ਹਲਕਾ ਗਿੱਲ ਦੇ ਜੇਤੂ ਉਮੀਦਵਾਰਾਂ ਨੇ ਕੀਤਾ ਗੁਰੂ ਕਾ ਸ਼ੁਕਰਾਨਾ <br/>

Ad Position 21
No active advertisement
ਅਜੀਤ ਡੈਸਕ 24-12-2025
ਆਲਮਗੀਰ, 23 ਦਸੰਬਰ (ਜਰਨੈਲ ਸਿੰਘ ਪੱਟੀ)-ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਜੇਤੂ ਬਣੇ ਨੁਮਾਇੰਦਿਆਂ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਨਤਮਸਤਕ ਹੋ ਕੇ ਗੁਰੂ ਕਾ ਸ਼ੁਕਰਾਨਾ ਕਰਨ ਉਪਰੰਤ ਹਲਕਾ ਅਬਜ਼ਰਵਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਮੌਜੂਦਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਵੱਡੇ ਪੱਧਰ 'ਤੇ ਜਿੱਤ ਦਰਜ ਕੀਤੀ ਹੈ | ਉਹ ਸਾਬਤ ਕਰ ਰਹੀ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਲਈ ਲਾਭਕਾਰੀ ਹੋਵੇਗਾ | ਹਲਕਾ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਸਮੂਹ ਲੀਡਰਸ਼ਿਪ, ਵਰਕਰਾਂ, ਇਲਾਕਾ ਨਿਵਾਸੀਆਂ ਤੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਨਜੀਤ ਸਿੰਘ ਲਵਲੀ ਮੈਂਬਰ ਬਲਾਕ ਸੰਮਤੀ ਜ਼ੋਨ ਲਾਡੋਵਾਲ, ਸੁੱਚਾ ਸਿੰਘ ਰਸੂਲਪੁਰ ਮੈਂਬਰ ਜ਼ੋਨ ਨੂਰਪੁਰ, ਕੁਲਵਿੰਦਰ ਕੌਰ ਝਮਟ ਮੈਂਬਰ ਜ਼ੋਨ ਮਲਕਪੁਰ, ਕਾਰਜ ਸਿੰਘ ਬਾਠ ਮੈਂਬਰ ਜ਼ੋਨ ਹੰਬੜਾਂ, ਪਰਮਿੰਦਰ ਸਿੰਘ ਪਿੰਦੀ ਮੈਂਬਰ ਜ਼ੋਨ ਬਹਾਦਰ ਕੇ, ਕੁਲਵੰਤ ਕੌਰ ਮੈਂਬਰ ਜ਼ੋਨ ਥਰੀਕੇ ਕਾਲੋਨੀ, ਮੇਜਰ ਸਿੰਘ ਜ਼ੋਨ ਭੁੱਟਾ ਤੋਂ ਜੇਤੂ ਰਹੇ | ਉਮੀਦਵਾਰਾਂ ਨੂੰ ਧਾਰਮਿਕ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਰਾਜੂ ਦਿਉਲ ਆਲਮਗੀਰ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਗੁਰਦਰਸ਼ਨ ਸਿੰਘ ਪੋਹੀੜ, ਸਰਕਲ ਪ੍ਰਧਾਨ ਨਗਿੰਦਰ ਸਿੰਘ ਬਿੱਟੂ, ਕਰਮਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਸਿਮਕ, ਬੀਬੀ ਕਿਰਨਜੀਤ ਕੌਰ ਕਾਦੀਆਂ, ਮਹਿੰਦਰ ਕੌਰ, ਗੁਰਦੀਪ ਕੌਰ ਜੱਸੋਵਾਲ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ 10ਵਾਂ ਮਹਾਨ ਸੰਤ ਸੰਮੇਲਨ 30 ਨੂੰ <br/> ਅਗਲੀ ਖ਼ਬਰ ਸੂਬੇ ਦੀ 'ਆਪ' ਸਰਕਾਰ ਡੀ.ਏ. ਦੀਆਂ ਕਿਸ਼ਤਾਂ ਦੇਣ ਤੋਂ ਭੱਜ ਰਹੀ ਹੈ-ਸਵਰਨ ਸਿੰਘ
Ad Position 24