26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ 10ਵਾਂ ਮਹਾਨ ਸੰਤ ਸੰਮੇਲਨ 30 ਨੂੰ <br/>

Ad Position 21
No active advertisement
ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ ਕਰਵਾਏ ਜਾ ਰਹੇ ਮਹਾਨ ਸੰਤ ਸੰਮੇਲਨ ਸੰਬੰਧੀ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਸੱਦਾ ਪੱਤਰ ਦਿੰਦੇ ਚੇਅਰਮੈਨ ਸੋਮਨਾਥ ਹੀਰ, ਪ੍ਰਧਾਨ ਆਨੰਦ ਕਿਸ਼ੋਰ ਤੇ ਹੋਰ¢ ਅਜੀਤ ਤਸਵੀਰ <br/> 24-12-2025
ਲੁਧਿਆਣਾ, 23 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਵਲੋਂ 10ਵਾਂ ਮਹਾਨ ਸੰਤ ਸੰਮੇਲਨ 30 ਦਸੰਬਰ ਨੂੰ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ¢ ਇਸ ਸਬੰਧੀ ਪ੍ਰਬੰਧਕਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦਿੱਤੇ¢ ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਧਰਮ ਸਮਾਜ ਲੰਬੇ ਸਮੇਂ ਤੋਂ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਹਮੇਸ਼ਾ ਸਰਗਰਮ ਰਿਹਾ ਹੈ¢ ਕੋਰੋਨਾ ਕਾਲ 'ਚ ਲੋਕ ਡਰ ਦੇ ਕਾਰਨ ਘਰਾਂ ਵਿਚ ਬੈਠੇ ਸਨ, ਪਰ ਸਰਧਸ ਟੀਮ ਉਸ ਦੁੱਖ ਦੀ ਘੜੀ ਵਿਚ ਲੋਕਾਂ ਨੂੰ ਮੁਫ਼ਤ ਰਾਸ਼ਨ ਘਰ-ਘਰ ਪਹੁੰਚਾ ਰਹੀ ਸੀ | ਉਨ੍ਹਾਂ ਕਿਹਾ ਕਿ ਇਸ ਮਹਾਨ ਸੰਤ ਸੰਮੇਲਨ ਵਿਚ ਸਾਨੂੰ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ ਤਾਂ ਜੋ ਸਾਰੇ ਸਮਾਜ ਵਿਚ ਸਾਂਝੀਵਾਲਤਾ ਦਾ ਸੁਨੇਹਾ ਜਾ ਸਕੇ¢ ਸਰਧਸ ਦੇ ਚੇਅਰਮੈਨ ਸੋਮਨਾਥ ਹੀਰ ਨੇ ਦੱਸਿਆ ਕਿ 30 ਦਸੰਬਰ ਨੂੰ ਹੋਣ ਜਾ ਰਹੇ ਮਹਾਨ ਸੰਤ ਸੰਮੇਲਨ ਦÏਰਾਨ ਮੁਫ਼ਤ ਮੈਡੀਕਲ ਕੈਂਪ, ਜਿਸ ਵਿਚ ਜਰਨਲ ਮੈਡੀਸਨ ਸ਼੍ਰੀ ਗੁਰੂ ਰਵਿਦਾਸ ਹਸਪਤਾਲ ਤੋਂ ਡਾਕਟਰ ਸੁਰਿੰਦਰ ਜੱਖੂ, ਭਾਟੀਆ ਡੈਂਟਲ ਤੋਂ ਡਾਕਟਰ ਵਰੂਣ ਭਾਟੀਆ ਦੰਦਾਂ ਦਾ ਚੈੱਕਅਪ ਕਰਨਗੇ | ਰਮੇਸ਼ ਹਸਪਤਾਲ ਤੋਂ ਡਾਕਟਰ ਰਮੇਸ਼ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ¢ ਇਸ ਮÏਕੇ ਡੀ.ਸੀ.ਪੀ ਰੁਪਿੰਦਰ ਸਿੰਘ, ਯੂਨੀ ਮੈਕਸ ਹÏਜ਼ਰੀ ਤੋਂ ਸੁਸ਼ੀਲ ਜੈਨ, ਮਹੰਤ ਪ੍ਰਵੀਨ ਚÏਧਰੀ, ਹਿਮਾਲਿਆ ਬੇਕਰੀ ਤੋਂ ਮੁਕੇਸ਼ ਸ਼ਰਮਾ, ਸਾਬਕਾ ਕੌਂਸਲਰ ਸੰਨੀ ਭੱਲਾ, ਲਖਵੀਰ ਸਿੰਘ ਸੰਗੋਵਾਲ ਨੂੰ ਵੀ ਸੰਤ ਸੰਮੇਲਨ ਲਈ ਸੱਦਾ ਪੱਤਰ ਦਿੱਤੇ ਗਏ¢ ਇਸ ਮÏਕੇ ਪ੍ਰਧਾਨ ਆਨੰਦ ਕਿਸ਼ੋਰ, ਬਲਵਿੰਦਰ ਬਿੱਟਾ, ਵਿਜੈ ਕੁਮਾਰ, ਗੁਰਪ੍ਰੀਤ ਲਾਲੀ, ਹਰਜਿੰਦਰ ਸੁਜਾਤਵਾਲਾ, ਸ਼ਮਸ਼ੇਰ ਸਿੰਘ, ਦੀਪਾ ਸੈਣੀ, ਹਰਿੰਦਰ ਸੰਨੀ, ਮਨਪ੍ਰੀਤ ਮਨੀ ਤੇ ਹੋਰ ਮੈਂਬਰ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਤੰਦਰੁਸਤ ਸਰੀਰ ਲਈ ਵੀ ਨਿਊਟ੍ਰੀਸ਼ਨ ਜ਼ਰੂਰੀ ਹਨ-ਆਲਮਗੀਰ <br/> ਅਗਲੀ ਖ਼ਬਰ ਅਕਾਲੀ ਦਲ ਹਲਕਾ ਗਿੱਲ ਦੇ ਜੇਤੂ ਉਮੀਦਵਾਰਾਂ ਨੇ ਕੀਤਾ ਗੁਰੂ ਕਾ ਸ਼ੁਕਰਾਨਾ <br/>
Ad Position 24