14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਯਾਦ 'ਚ 18 ਸ੍ਰੀ ਅਖੰਡ ਪਾਠਾਂ ਦੇ ਪਾਏ ਭੋਗ <br/>

Ad Position 21
No active advertisement
ਅਜੀਤ ਡੈਸਕ 25-12-2025
ਲਾਡੋਵਾਲ, 22 ਦਸੰਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿਚ 18 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਦੱਸਿਆ ਕਿ ਭੋਗ ਉਪਰੰਤ ਖੁੱਲਾ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਭਾਈ ਮਨਜੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਦਾਰਾ ਸਿੰਘ ਫਿਲੌਰ ਵਾਲੇ ਭਾਈ ਕਰਮ ਸਿੰਘ, ਜਲੰਧਰ ਵਾਲੇ ਭਾਈ ਜਸਪਾਲ ਸਿੰਘ ਕਥਾਵਾਚਕ ਭਾਈ ਅਮਰੀਕ ਸਿੰਘ ਆਦਿ ਨੇ ਪਵਿੱਤਰ ਗੁਰਬਾਣੀ ਦੇ ਨਿਰੋਲ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਜਦ ਕਿ ਉਨ੍ਹਾਂ ਖੁਦ ਨੇ ਪਾਵਨ ਪਵਿੱਤਰ ਸ਼੍ਰੀ ਮੁੱਖਵਾਕ ਦੀ ਵਿਸਥਾਰ ਪੂਰਵਕ ਵਿਆਖਿਆ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਜੋਗਾ ਸਿੰਘ ਆਸਟਰੇਲੀਆ, ਰਾਜਿੰਦਰ ਕੌਰ ਕੈਨੇਡਾ, ਰਾਜਿੰਦਰ ਸਿੰਘ ਅੰਮਿ੍ਤਸਰ ਸਾਹਿਬ, ਰਵਿੰਦਰ ਸਿੰਘ ਰੁੜਕਾ ਖੁਰਦ, ਰਾਜਵੀਰ ਸਿੰਘ ਚੂਹੜਵਾਲ, ਜਸਮੀਤ ਕੌਰ ਕੈਨੇਡਾ, ਗਗਨਦੀਪ ਸਿੰਘ, ਜਸਪ੍ਰੀਤ ਕੌਰ ਕੈਨੇਡਾ, ਸੁਖਵਿੰਦਰ ਸਿੰਘ ਰੁੜਕਾ ਖੁਰਦ, ਬਾਬਾ ਵਿਰਸਾ ਸਿੰਘ ਖਾਲਸਾ, ਬਾਬਾ ਮਨਜੀਤ ਸਿੰਘ, ਡਾ. ਅਮਰਜੋਤ ਸਿੰਘ ਸੰਧੂ, ਮਨਪ੍ਰੀਤ ਕੌਰ ਕੈਨੇਡਾ, ਬੀਬੀ ਕਰਮਜੀਤ ਕੌਰ, ਰਣਜੀਤ ਸਿੰਘ ਬਠਿੰਡਾ ਆਦਿ ਵੀ ਹਾਜ਼ਰ ਸਨ | ਇਸ ਮੌਕੇ ਦਾਨੀ ਸੱਜਣਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ, ਆਲੋਵਾਲ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅÏਰਤ ਪਾਸੋਂ ਲੱਖਾਂ ਰੁਪਏ ਮੁੱਲ ਦੇ ਗਹਿਣ ਲੁੱਟ ਕੇ ਅÏਰਤਾਂ ਸਾਥੀ ਸਮੇਤ ਹੋਈਆਂ ਫ਼ਰਾਰ <br/> ਅਗਲੀ ਖ਼ਬਰ ਡੇਅਰੀ ਦਾ ਸ਼ਟਰ ਤੋੜ ਕੇ ਚੋਰ 13 ਲੱਖ ਦੀ ਨਗਦੀ ਚੋਰੀ ਕਰਕੇ ਹੋਏ ਫਰਾਰ <br/>
Ad Position 24