ਫੁੱਲਾਂਵਾਲ, 27 ਦਸੰਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ 'ਤੇ ਸਥਿਤ ਸਿਟੀ ਇਨਕਲੇਵ ਮੁਹੱਲਾ ਸੁਧਾਰ ਕਮੇਟੀ ਵਲੋਂ ਸਮੂਹ ਦੁਕਾਨਦਾਰਾਂ ਅਤੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸ਼ਹਾਦਤ ਦਿਹਾੜਿਆਂ ਨੂੰ ਸਮਰਪਿਤ ਗਰਮ ਦੁੱਧ ਅਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਸੰਗਤਾਂ ਅਤੇ ਬੱਚਿਆਂ ਨੂੰ ਧਾਰਮਿਕ ਫ਼ਿਲਮ ਚਾਰ ਸਾਹਿਬਜ਼ਾਦੇ ਵੀ ਦਿਖਾਈ ਗਈ | ਦੁੱਧ ਦੀ ਸੇਵਾ ਕਰਨ ਦੌਰਾਨ ਵਿਨੋਦ ਕੁਮਾਰ ਬਿੱਟੂ ਧਵਨ, ਦਵਿੰਦਰ ਸਿੰਘ ਸੋਨੂ, ਅੰਕਿਤ ਅਰੋੜਾ, ਅਮਰੀਕ ਸਿੰਘ ਔਜਲਾ, ਮਨਜੀਤ ਸਿੰਘ ਹਝਣ, ਮਨੋਹਰ ਲਾਲ ਸ਼ਰਮਾ, ਸੰਦੀਪ ਅਹੂਜਾ, ਸੰਦੀਪ ਜਵੰਦਾ, ਸੁਮੇਸ਼ ਸ਼ਰਮਾ, ਸੁਨੀਲ ਗੋਇਲ, ਨਿਤਿਨ ਜਿੰਦਲ, ਰਜੇਸ਼ ਮਲਹੋਤਰਾ, ਲੇਖ ਰਾਜ, ਸੰਜੀਵ ਅਗਰਵਾਲ, ਭਾਸਕਰ ਸਹਾਰਨ, ਸਤਿੰਦਰ ਬਹਾਦਰ, ਅਨਿਲ ਜਿੰਦਲ, ਸਰਪੰਚ ਹਰਭਜਨ ਸਿੰਘ ਰਾਣੂ, ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ, ਹਰੀਸ਼ ਚੰਦਰ ਘਈ, ਭਾਰਤ ਭੂਸ਼ਣ ਧਵਨ, ਰਣਵੀਰ ਮਹਾਜਨ, ਡਾ. ਰਜੀਵ ਭਾਰਦਵਾਜ, ਕੁਲਤਾਰ ਸਿੰਘ ਮੋਖਾ, ਯਤਿੰਦਰ ਖੁਸ਼ਵਾਹਾ, ਜਸਵੀਰ ਸਿੰਘ, ਨਵੀਨ, ਅਵਤਾਰ ਸਿੰਘ, ਨਰਿੰਦਰ ਸ਼ਰਮਾ, ਮਹਿੰਦਰ ਸਿੰਘ, ਗੁਰਦੀਪ ਸਿੰਘ ਖੰਨਾ, ਬਲਜੀਤ ਰੁਮਾਣਾ, ਨੈਤਿਕ ਧਵਨ, ਲਾਡੀ ਤੇਰਾ ਨਗਰ, ਬਲਵੀਰ ਸਿੰਘ ਖੰਗੂਰਾ, ਮਨਪ੍ਰੀਤ ਸਿੰਘ ਸੈਂਬੀ, ਪੰਕਜ ਬਜਾਜ, ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਰਹੇ |