ਲੁਧਿਆਣਾ, 29 ਦਸੰਬਰ (ਜਤਿੰਦਰ ਭੰਬੀ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਪੰਜਾਬ ਯੂਥ ਕਾਂਗਰਸ ਇੰਚਾਰਜ ਡਾ. ਸਮਰਿਧੀ ਰੰਜਨ ਲੰਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹੈਪੀ ਲਾਲੀ ਦੀ ਅਗਵਾਈ ਹੇਠ ਪੰਜਾਬ ਵਿਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਰੋਧ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਹੋਏ | ਇਸ ਦੌਰਾਨ ਕਾਂਗਰਸ ਲੀਡਰਾਂ ਅਤੇ ਵਰਕਰਾਂ ਵਲੋਂ ਪਹਿਲਾਂ ਪੈਦਲ ਮਾਰਚ ਕੱਢਿਆ ਗਿਆ ਅਤੇ ਫਿਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁੱਖ ਤੌਰ 'ਤੇ ਲੁਧਿਆਣਾ ਯੂਥ ਕਾਂਗਰਸ ਦੇ ਇੰਚਾਰਜ ਅਤੇ ਸਕੱਤਰ ਇੰਚਾਰਜ ਸੰਗਠਨ ਪੰਜਾਬ ਯੂਥ ਕਾਂਗਰਸ ਦੇ ਰਾਹੁਲ ਕਲਿਆਣ ਪਹੁੰਚੇ | ਇਸ ਦੌਰਾਨ ਲੁਧਿਆਣਾ ਯੂਥ ਕਾਂਗਰਸ ਦੇ ਇੰਚਾਰਜ ਰਾਹੁਲ ਕਲਿਆਣ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ, ਪਰ ਪੰਜਾਬ ਦੀ ਸਰਕਾਰ ਸਿਰਫ਼ ਇਸ਼ਤਿਹਾਰਾਂ ਦੀ ਸਰਕਾਰ ਬਣ ਗਈ ਹੈ | ਇਸ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਹੈਪੀ ਲਾਲੀ ਨੇ ਕਿਹਾ ਕਿ ਪੰਜਾਬ ਵਿਚ ਕਾਰੋਬਾਰੀਆਂ ਤੋਂ ਲੈ ਕੇ ਨੌਕਰੀਪੇਸ਼ਾ ਲੋਕਾਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ | ਕਿਸੇ ਨੂੰ ਵੀ ਕਿਤੇ ਵੀ ਗੋਲੀ ਮਾਰ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਜੰਗਲ ਰਾਜ ਬਣ ਗਿਆ ਹੈ | ਹੁਣ ਸਰਕਾਰੀ ਸਿਆਸਤਦਾਨ ਖੁਦ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕਰ ਰਹੇ ਹਨ | ਹੈਪੀ ਲਾਲੀ ਨੇ ਕਿਹਾ ਕਿ ਜਨਤਾ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਨਾਖੁਸ਼ ਹੈ | ਇਸ ਮੌਕੇ ਯੋਗੇਸ਼ ਹਾਂਡਾ, ਰਾਹੁਲ ਪੁਹਾਲ, ਰਮਨ ਰਮੇਸ਼, ਮਨਰਾਜ ਸਿੰਘ ਠੁਕਰਾਲ, ਲੱਕੀ, ਵਿਕਰਮ ਨਿਜਵਾਨ, ਬੌਬੀ ਮੁੰਡੇ, ਦਿਲਬਾਗ ਮਾਨ, ਤਨਿਸ਼ ਆਹੂਜਾ, ਸਾਹਿਲ ਦਮਨੇ, ਮਨਦੀਪ ਸੈਣੀ, ਹਰਵਿੰਦਰ ਸਿੰਘ, ਅਨਮੋਲ ਦੱਤ, ਪੰਕਜ, ਗੌਤਮ ਠਾਕੁਰ, ਰੋਹਿਤ ਰਾਜਪੂਤ, ਜਸਪ੍ਰੀਤ, ਅਮਨ, ਰੁਪੇਸ਼ ਚੌਟਾਲਾ, ਸਾਹਿਲ ਸ਼ਰਮਾ, ਗਗਨ ਸੈਬੀ, ਸਚਿਨ ਸਚਦੇਵਾ, ਗੁਰੇਜ਼ ਚੀਮਾ, ਰਿੱਕੀ, ਬੁਗਨਾ ਗਰਗ, ਲੱਕੀ ਖਾਡੂ, ਰੋਹਿਤ, ਪ੍ਰਸ਼ਾਂਤ ਧਵਨ, ਕਰਨ ਸਾਗਰ, ਅੰਮਿ੍ਤਪਾਲ ਸਿੰਘ, ਦਿਵਾਸ਼ੂ ਅਰੋੜਾ, ਜਸਪ੍ਰੀਤ ਕੁਲਾਰ, ਸੁਖਵੀਰ ਮਠਾੜੂ, ਕਿ੍ਸ਼ਨ ਸ਼ਰਮਾ, ਮੁਕੁਲ ਵਰਮਾ, ਅਮਨ ਗਹਿਰ, ਸੌਰਵ ਕਸ਼ਯਪ, ਪਰਮੀਤ ਗਰਚਾ, ਗੱਗੀ, ਸੁਖਵੀਰ ਦੇਉਸੀ, ਨਰਿੰਦਰ ਸਿੰਘ, ਅਤਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |