24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗੰਭੀਰ ਦੋਸ਼ <br/>

Ad Position 21
No active advertisement
ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਨਿਗਮ ਦੇ ਕੁੱਝ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਨਾਲ ਜੁੜੇ ਲੋਕਾਂ ਤੇ ਗੰਭੀਰ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਹਨ | ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਦੇ ਕੁੱਝ ਅਧਿਕਾਰੀ ਨਗਰ ਨਿਗਮ ਵਿਚ ਆਊਟਸੋਰਸ ਭਰਤੀ ਮਾਮਲੇ ਵਿਚ ਢਾਈ ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਹਨ | ਨਗਰ ਨਿਗਮ ਜੋਨ-ਡੀ ਵਿਖੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਕਾਂਗਰਸੀ ਕੌਂਸਲਰਾਂ ਨਾਲ ਨਿਗਮ ਕਮਿਸ਼ਨਰ ਨੂ ਮਿਲੇ ਸਨ ਅਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਹਾਲਤ ਤੇ ਗੰਭੀਰ ਸਵਾਲ ਚੁੱਕੇ ਗਏ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਐਮਪੀ ਲੈਂਡ ਫੰਡ ਦੇ ਲਗਭਗ ਪਿਛਲੇ ਸਾਲ ਦੇ ਢਾਈ ਕਰੋੜ ਰੁਪਏ ਪਏ ਹਨ, ਪਰ ਇਸ ਫੰਡ ਨੰੂ ਸ਼ਹਿਰ ਦੇ ਵਿਕਾਸ ਲਈ ਵਰਤਿਆਂ ਨਹੀ ਜਾ ਰਿਹਾ | ਇਸਦੇ ਨਾਲ ਹੀ ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਵਿਧਾਇਕਾਂ ਤੇ ਕੁੱਝ ਅਧਿਕਾਰੀਆਂ ਵਲੋਂ ਸਫਾਈ ਸੇਵਕਾਂ ਨੰੂ ਨਿੱਜੀ ਤੌਰ 'ਤੇ ਘਰਾਂ ਵਿਚ ਆਪਣੇ ਕੰਮ ਕਰਵਾਉਣ ਲਈ ਲਗਾਇਆ ਗਿਆ ਹੋਇਆ ਹੈ | ਜਦਕਿ ਨਿਗਮ ਦੇ ਕੁੱਝ ਡਰਾਈਵਰਾਂ ਤੋਂ ਵੀ ਨਿੱਜੀ ਕੰਮ ਕਰਵਾਏ ਜਾ ਰਹੇ ਹਨ | ਰਾਜਾ ਵੜਿੰਗ ਨੇ ਕਿਹਾ ਕਿ ਡੇਢ ਕਰੋੜ ਰੁਪਏ ਦੇ ਕੌਂਸਲਰ ਫੰਡ ਕਾਂਗਰਸੀ ਕੌਂਸਲਰਾਂ ਨੰੂ ਨਹੀਂ ਦਿੱਤੇ ਜਾ ਰਹੇ ਹਨ | ਇਹ ਫੰਡ ਜਾਂ ਸੱਤਾਧਾਰੀ ਵਿਧਾਇਕਾਂ ਵਲੋਂ ਜਾਂ ਫਿਰ ਹਾਰੇ ਹੋਏ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਵਰਤੇ ਜਾ ਰਹੇ ਹਨ, ਜੋ ਲੋਕਤੰਤਰ ਅਤੇ ਨਿਯਮਾਂ ਦੇ ਸਿੱਧੇ ਉਲਟ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਾਗਜ਼ਾਂ 'ਚ ਤਾਂ ਸਫਾਈ ਸੇਵਕ ਨਿਯੁਕਤ ਦਿਖਾਏ ਜਾ ਰਹੇ ਹਨ, ਪਰ ਕੌਂਸਲਰਾਂ ਨੰੂ ਨਹੀਂ ਪਤਾ ਕਿ ਉਹ ਸਫਾਈ ਸੇਵਕ ਅਸਲ ਵਿਚ ਕਿਥੇ ਤੈਨਾਤ ਹਨ | ਉਨ੍ਹਾਂ ਵਲੋਂ ਕੁੱਝ ਛੋਟੇ ਅਧਿਕਾਰੀਆਂ ਤੇ ਸਫਾਈ ਸੇਵਕਾਂ ਦੀ ਤਨਖਾਹ ਲੈਣ ਦੋ ਦੋਸ਼ ਵੀ ਲਗਾਏ ਗਏ | ਪੈਚ ਵਰਕ ਦੇ ਮਾਮਲੇ ਤੇ ਰਾਜਾ ਵੜਿੰਗ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਨਿਗਮ ਵਲੋਂ ਪੈਚ ਵਰਕ ਕਰਵਾਉਣ ਦੀ ਗੱਲ ਤਾਂ ਕੀਤੀ ਜਾਂਦੀ ਹੈ, ਪਰ ਇਹ ਕੰਮ ਕਿੱਥੇ ਤੇ ਕਿਵੇਂ ਹੋ ਰਿਹਾ ਹੈ | ਇਸ ਬਾਰੇ ਕੌਂਸਲਰਾਂ ਨੰੂ ਕੋਈ ਜਾਣਕਾਰੀ ਨਹੀਂ | ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਟਰੈਕਟਰ, ਟਰਾਲੀਆਂ ਅਤੇ ਹੋਰ ਸਾਮਾਨ ਵੀ ਗਾਇਬ ਹੈ, ਪਰ ਨਿਗਮ ਅਧਿਕਾਰੀਆਂ ਕੋਲ ਇਸਦਾ ਕੋਈ ਸਪਸ਼ਟ ਜਵਾਬ ਨਹੀ | ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਇਸ ਸਾਰੇ ਮਸਲੇ ਨੰੂ ਲੈਕੇ ਆਰਟੀਆਈ ਦਾਖਲ ਕਰਕੇ ਪੂਰੀ ਜਾਣਕਾਰੀ ਮੰਗੀ ਜਾਵੇਗੀ | ਉਨ੍ਹਾਂ ਕਿਹਾ ਕਿ ਹਰ ਮਹੀਨੇ ਕੌਂਸਲਰਾਂ ਦੇ ਨਾਲ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਤੇ ਫੰਡਾਂ ਦੀ ਬਾਰੇ ਜਵਾਬ ਤਲਬ ਕੀਤੇ ਜਾਣਗੇ | ਇਸ ਮੌਕੇ ਪਵਨ ਦੀਵਾਨ, ਸੰਜੇ ਤਲਵਾੜ, ਕੌਂਸਲਰ ਗੌਰਵ ਭੱਟੀ ਸਮੇਤ ਹੋਰ ਕਾਂਗਰਸੀ ਕੌਂਸਲਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਵਤਾ ਦੀ ਭਲਾਈ ਲਈ ਕੱਢੀ ਜਾ ਰਹੀ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦੀ ਆਰੰਭਤਾ ਪਹਿਲੀ ਤੋਂ-ਵਿਜੈ ਦਾਨਵ <br/> ਅਗਲੀ ਖ਼ਬਰ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਲਾਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਪੁਤਲਾ ਫੂਕਿਆ <br/>
Ad Position 24