ਲੁਧਿਆਣਾ, 29 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਮਾਨਵਤਾ ਦੀ ਭਲਾਈ ਲਈ ਕੱਢੀ ਜਾ ਰਹੀ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦੀ ਆਰੰਭਤਾ 1 ਜਨਵਰੀ ਤੋਂ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਮੁੱਖ ਸੰਚਾਲਕ ਵਿਜੈ ਦਾਨਵ ਨੇ ਦੱਸਿਆ ਇਸ ਯਾਤਰਾ ਵਿਚ ਹਰੇਕ ਤਰ੍ਹਾਂ ਦੇ ਲੋਕ ਹਿੱਸਾ ਲੈਣਗੇ | ਇਸ ਮੌਕੇ ਰਾਮ ਸਿੰਘ ਰਾਣਾ ਗੋਡਲਨ ਹੱਟ ਵਾਲਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਰਾਮ ਸਿੰਘ ਰਾਣਾ ਵਲੋਂ ਕੀਤੀ ਗਈ ਸੇਵਾ ਤੋਂ ਸਾਰੇ ਭਲੀਭਾਂਤੀ ਜਾਣੂ ਹਨ, ਇਸ ਸੇਵਾ ਨੂੰ ਹੀ ਅੱਗੇ ਵਧਾਉਂਦੇ ਹੋਏ ਸ੍ਰੀ ਰਾਮ ਸਿੰਘ ਰਾਣਾ ਵਲੋਂ ਸਾਰਿਆਂ ਧਰਮਾਂ ਤੇ ਧਰਮ ਗ੍ਰੰਥਾਂ ਦੇ ਸਨਮਾਨ ਵਜੋਂ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦਾ ਆਯੋਜਨ 1 ਜਨਵਰੀ ਨੂੰ ਸਥਾਨਕ ਸਮਾਣਾ ਟਾਵਰ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੱਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਭਾਵਾਧਸ ਇਕ ਧਾਰਮਿਕ ਸੰਗਠਨ ਅਤੇ ਰਾਣਾ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਕਾਰਜ ਲਈ ਅਸੀਂ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹਾਂ | ਇਸ ਮੌਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ 30 ਦਸੰਬਰ ਨੂੰ ਸਮਾਣਾ ਟਾਵਰ ਗਰਾਉਂਡ ਵਿਖੇ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਇਹ ਯਾਤਰਾ ਆਰੰਭ ਹੋਵੇਗੀ ਜੋ ਇਕ ਪੈਦਲ ਮਾਰਚ ਦੇ ਰੂਪ ਵਿਚ ਕੱਢੇਗੀ ਜਾਵੇਗੀ ਜੋ 1 ਜਨਵਰੀ ਦੀ ਸ਼ਾਮ ਨੂੰ ਇਸਦਾ ਠਹਿਰਾਓ ਪੜਾਅ ਇਸ਼ਹਾਰਸਰ ਸਾਹਿਬ ਢੈਂਠਲ, 2 ਜਨਵਰੀ ਨੂੰ ਦੂਖ ਨਿਵਾਰਨ ਸਾਹਿਬ ਪਟਿਆਲਾ, 3 ਨੂੰ ਤੋਖਾ ਸਾਹਿਬ ਫੱਗਣ ਮਾਜਰਾ, 4 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ, 5 ਨੂੰ ਗੁਪਸਰ ਸਾਹਿਬ ਮੰਡੀ ਗੋਬਿੰਦਗੜ੍ਹ, 6 ਨੂੰ ਮੰਜੀ ਸਾਹਿਬ ਕੋਟਾਂ ਲੁਧਿਆਣਾ, 7 ਨੂੰ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ, 8 ਨੂੰ ਲਾਡੋਵਾਲ, 9 ਨੂੰ ਬਾਬਾ ਸਰਮੁੱਖ ਦੇਵ ਗੋਰਾਇਆਂ, 10 ਨੂੰ ਟਿੱਬਾ ਸਾਹਿਬ ਫਗਵਾੜਾ, 11 ਨੂੰ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਜਲੰਧਰ, 12 ਨੂੰ ਥੰਮ੍ਹ ਸਾਹਿਬ ਕਰਤਾਰਪੁਰ, 13 ਨੂੰ ਅਮਾਨਤਸਰ ਸਾਹਿਬ ਬਿਆਸ, 14 ਨੂੰ ਫ਼ਲਾਹ ਸਾਹਿਬ ਮੱਲੀਆਂ, 15 ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸਮਾਪਤ ਹੋਵੇਗੀ | ਇਸ ਮੌਕੇ ਹਰੀਸ਼ ਪੁਰੀ, ਅਕਸ਼ੇ ਰਾਜ, ਸ਼ਾਮ ਬੋਹਤ, ਅਸ਼ਵਨੀ ਭੀਲ, ਜਤਿੰਦਰ ਘਾਵਰੀ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਪੱਪੂ ਮਚਲ, ਸੁਰੇਸ਼ ਸ਼ੈਲੀ, ਕਨੌਜ ਦਾਨਵ, ਸੁਮਿਤ ਮਚਲ, ਸੋਨੀ ਦਿਸ਼ਾਵਰ, ਵਿੱਕੀ ਬਿਰਲਾ, ਸਨੀ ਬਿੱਲਾ, ਰਾਜੇਸ਼ ਮੂੰਗ, ਅਤੁਲ ਗਿੱਲ, ਸਨੀ ਬਿੱਲਾ, ਆਦਿ ਹਾਜ਼ਰ ਸਨ |