24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਨਰੇਗਾ ਸਕੀਮ ਬੰਦ ਕਰਨ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਜਸਵਿੰਦਰ ਸਿੰਘ)-ਕੇ.ਐਮ.ਐਮ. ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਦਸਮੇਸ਼ ਕਿਸਾਨ ਯੂਨੀਅਨ ਨੇ ਰਲ ਕੇ ਮਨਰੇਗਾ ਸਕੀਮ ਬੰਦ ਹੋਣ ਦੇ ਵਿਰੋਧ ਵਿਚ ਨਵੀਂ ਕਚਹਿਰੀ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿਚ ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ ਪੰਜਾਬ ਕਿਰਪਾਲ ਸਿੰਘ ਸਹਾਰਾ, ਪਵਿੱਤਰ ਸਿੰਘ ਹਲਕਾ ਗਿੱਲ ਇੰਚਾਰਜ, ਸੁਖਵਿੰਦਰ ਸਿੰਘ ਜਸਵੀਰ ਸਿੰਘ ਨਾਮਧਾਰੀ, ਜਗਜੀਤ ਸਿੰਘ, ਗੁਰਮੁਖ ਸਿੰਘ ਭੋਲਾ, ਤੀਰਥ ਸਿੰਘ ਅਤੇ ਦਸਮੇਸ਼ ਕਿਸਾਨ ਯੂਨੀਅਨ ਤੋਂ ਜਸਦੇਵ ਸਿੰਘ ਲਲਤੋਂ ਸਮੇਤ ਸਮੁੱਚੀ ਟੀਮ ਸ਼ਾਮਿਲ ਹੋਈ | ਕਿਸਾਨ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਬੰਦ ਕੀਤੀ ਹੈ | ਇਸ ਮੌਕੇ ਕਿਸਾਨ ਮਜ਼ਦੂਰ ਬੀਬੀਆਂ ਨੇ ਮੋਦੀ ਦਾ ਪਿੱਟ ਸਿਆਪਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਮਾਨਵਤਾ ਦੀ ਭਲਾਈ ਲਈ ਕੱਢੀ ਜਾ ਰਹੀ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦੀ ਆਰੰਭਤਾ ਪਹਿਲੀ ਤੋਂ-ਵਿਜੈ ਦਾਨਵ <br/>
Ad Position 24