ਲੁਧਿਆਣਾ, 29 ਦਸੰਬਰ (ਆਹੂਜਾ)-ਥਾਣਾ ਪੀ.ਏ.ਯੂ. ਪੁਲਿਸ ਵਲੋਂ ਜੂਆ ਖੇਡ ਰਹੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚ ਹਜ਼ਾਰਾਂ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਪੁਰਾਣੀ ਚੁੰਗੀ ਹੰਬੜਾਂ ਰੋਡ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਮੁਲਜ਼ਮਾਂ ਨੂੰ ਅਲਟੋਸ ਨਗਰ ਪੀ.ਏ.ਯੂ. ਦੀ ਦੀਵਾਰ ਨਾਲ ਸ਼ਰ੍ਹੇਆਮ ਜੂਆ ਖੇਡਦਿਆਂ ਨੂੰ ਕਾਬੂ ਕਰਕੇ 52 ਪੱਤੇ ਤਾਸ਼ ਅਤੇ 71 ਹਜ਼ਾਰ 400 ਰੁਪਏ ਬਰਾਮਦ ਕੀਤੇ | ਮੁਲਜ਼ਮਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਨੀਲ ਅਤੇ ਮਨਿੰਦਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |