16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਹਿੱਸੇ ਵਜੋਂ ਜਾਇਦਾਦ ਫਰੀਜ਼

Ad Position 21
No active advertisement
ਅਜੀਤ ਡੈਸਕ 03-06-2025
ਲਾਲੜੂ, 2 ਜੂਨ (ਰਾਜਬੀਰ ਸਿੰਘ)-ਸੂਬੇ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਰਾਜ ਵਿਆਪੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੀ ਲਗਾਤਾਰਤਾ 'ਚ ਜ਼ਿਲ੍ਹਾ ਮੁਹਾਲੀ ਦੀ ਪੁਲਿਸ ਨੇ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਥਾਣਾ ਲਾਲੜੂ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਲਾਲੜੂ ਖੇਤਰ ਦੀ ਜਾਇਦਾਦ ਜ਼ਬਤ/ਫਰੀਜ਼ ਕੀਤੀ ਹੈ | ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 (ਐਨ. ਡੀ. ਪੀ. ਐਸ.) ਦੀ ਧਾਰਾ 68 ਐਫ ਅਧੀਨ ਕਥਿਤ ਨਸ਼ਾ ਤਸਕਰੀ ਦੀ ਕਮਾਈ ਤੋਂ ਬਣਾਈ ਗਈ ਜਾਇਦਾਦ ਖ਼ਿਲਾਫ਼ ਕੀਤੀ ਗਈ ਹੈ | ਐਸ. ਐਸ. ਪੀ. ਨੇ ਅੱਗੇ ਦੱਸਿਆ ਕਿ ਥਾਣਾ ਲਾਲੜੂ ਦੀ ਟੀਮ ਨੇ ਮੁਲਜ਼ਮ ਜਸਵੰਤ ਪਾਲ ਸਿੰਘ ਤੇ ਜਸਵੀਰ ਸਿੰਘ ਦੋਵੇਂ ਵਾਸੀ ਸਰਦਾਰਪੁਰਾ ਮੁਹੱਲਾ (ਲਾਲੜੂ) ਤੋਂ ਕਥਿਤ ਤੌਰ 'ਤੇ 4 ਕੁਇੰਟਲ ਤੇ 48 ਕਿੱਲੋ ਭੁੱਕੀ ਬਰਾਮਦ ਕੀਤੀ ਸੀ | ਇਸ ਦੇ ਚਲਦਿਆਂ ਉਨ੍ਹਾਂ ਵਿਰੁੱਧ 16 ਅਪ੍ਰੈਲ 2020 ਨੂੰ ਐਨ. ਡੀ. ਪੀ. ਐਸ. ਐਕਟ ਦੀ ਧਾਰਾ 15/61 ਅਧੀਨ ਐਫ. ਆਈ. ਆਰ. ਨੰ. 82 ਥਾਣਾ ਲਾਲੜੂ ਵਿਖੇ ਦਰਜ ਕੀਤੀ ਗਈ ਸੀ | ਮਾਮਲੇ ਦੇ ਵਿੱਤੀ ਪਹਿਲੂ ਦੀ ਪੈਰਵਾਈ ਕਰਦਿਆਂ ਐਸ. ਐਚ. ਓ. ਲਾਲੜੂ ਤੇ ਉਨ੍ਹਾਂ ਦੀ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਨਾਲ ਕਥਿਤ ਦੋਸ਼ੀ ਜਸਵੀਰ ਸਿੰਘ ਤੇ ਸਵਿਤਾ ਪਾਲ ਪਤਨੀ ਕਥਿਤ ਦੋਸ਼ੀ ਜਸਵੰਤ ਪਾਲ ਸਿੰਘ ਦੇ ਨਾਂਅ 'ਤੇ ਲਾਲੜੂ 'ਚ ਸਥਿਤ 130 ਵਰਗ ਗਜ਼ ਦੇ ਇਕ ਘਰ ਦੀ ਸ਼ਨਾਖਤ ਕੀਤੀ, ਜਿਸ ਦੀ ਕੀਮਤ 22.44 ਲੱਖ ਰੁ. ਬਣਦੀ ਹੈ | ਮਾਮਲੇ ਦੀ ਪੂਰੀ ਜਾਂਚ ਕਰਨ ਤੇ ਮਾਲ ਵਿਭਾਗ ਤੋਂ ਵੇਰਵੇ ਹਾਸਿਲ ਕਰਨ ਤੋਂ ਬਾਅਦ ਉਕਤ ਘਰ ਦੀ ਤਸਦੀਕ ਕੀਤੀ ਗਈ ਅਤੇ ਜਾਇਦਾਦ ਨੂੰ ਜ਼ਬਤ ਕਰਨ ਅਤੇ ਫਰੀਜ ਕਰਨ ਦੇ ਸੰਬੰਧ 'ਚ ਮਾਮਲਾ ਸਮਰੱਥ ਅਥਾਰਿਟੀ ਨਵੀਂ ਦਿੱਲੀ ਦਫ਼ਤਰ ਨੂੰ ਭੇਜਿਆ ਗਿਆ | ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਥਾਣਾ ਲਾਲੜੂ ਦੀ ਟੀਮ ਵਲੋਂ ਸਮਰੱਥ ਅਥਾਰਿਟੀ ਤੇ ਸਮਗਲਰਜ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰ (ਫੋਰਫੀਚਰ ਆਫ ਪ੍ਰਾਪਰਟੀ) ਐਕਟ 1976 ਰਾਹੀਂ ਐਨ. ਡੀ. ਪੀ. ਐਸ ਐਕਟ ਦੀ ਧਾਰਾ 68 ਐੱਫ ਤਹਿਤ ਉਕਤ ਘਰ ਨੂੰ ਜ਼ਬਤ/ਫਰੀਜ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਵਾਲੀਬਾਲ ਦੇ ਖਿਡਾਰੀ ਸਿਮਰਨਜੀਤ ਸਿੰਘ ਨੇ ਜ਼ਿਲ੍ਹੇ ਦਾ ਨਾਂਅ ਚਮਕਾਇਆ <br/> ਅਗਲੀ ਖ਼ਬਰ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਸੜਕ ਸੁਰੱਖਿਆ ਕੋਸ਼ ਪ੍ਰਬੰਧਨ ਕਮੇਟੀ ਦੀ ਮੀਟਿੰਗ <br/>
Ad Position 24