22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਿੰਡ ਮਿਰਜ਼ਾਪੁਰ ਦੇ ਕਿ੍ਕਟ ਕੱਪ 'ਚ ਜੋਹਲੂਵਾਲ ਹਰਿਆਣਾ ਦੀ ਟੀਮ ਰਹੀ ਜੇਤੂ <br/>

Ad Position 21
No active advertisement
ਅਜੀਤ ਡੈਸਕ 04-06-2025
ਮਾਜਰੀ, 3 ਜੂਨ (ਕੁਲਵੰਤ ਸਿੰਘ ਧੀਮਾਨ)-ਪਿੰਡ ਮਿਰਜ਼ਾਪੁਰ ਵਿਖੇ ਗ੍ਰਾਮ ਪੰਚਾਇਤ ਮੈਬਰਾਂ ਤੇ ਭੋਲਾ ਨਾਥਾ ਸੇਵਾ ਯੂਥ ਕਲੱਬ ਵਲੋਂ ਕਿ੍ਕਟ ਟੂਰਾਨਾਮੈਂਟ ਕਰਵਾਇਆ, ਜਿਸ ਦਾ ਉਦਘਾਟਨ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਕੀਤਾ | ਇਸ ਸੰਬੰਧੀ ਸਰਪੰਚ ਜੌਰਜ ਸਿੰਘ ਮਿਰਜ਼ਾਪੁਰ ਨੇ ਦੱਸਿਆ ਕਿ ਖੇਡ ਮੇਲੇ 'ਚ ਖੇਤਰ ਦੀਆਂ 24 ਟੀਮਾਂ ਵਲੋਂ ਭਾਗ ਲਿਆ, ਜਦ ਕਿ ਜੋਹਲੂਵਾਲ ਹਰਿਆਣਾ ਦੀ ਟੀਮ ਨੇ ਫਾਈਨਲ ਮੈਚ ਜਿੱਤ ਕੇ ਟਰਾਫ਼ੀ 'ਤੇ ਆਪਣਾ ਕਬਜ਼ਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਛਿੰਦਾ ਹਰੀਪੁਰ ਨੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ਼ਿੰਦਰ ਸਿੰਘ, ਗੁਰਮੁੱਖ ਸਿੰਘ ਗੁੱਜਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਸ਼ੰਕਰ ਸਿੰਘ, ਰਣਜੀਤ ਸਿੰਘ ਖੱਦਰੀ, ਰੋਹਿਤ ਤੀੜਾ, ਕੇਸਰ ਸਿੰਘ ਤੇ ਦਿਲਾਰਾਮ ਮਿਰਜ਼ਾਪੁਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਸ਼ੂ ਗ੍ਰਹਿ ਸੈਕਟਰ-15 ਦਾ ਸੀ. ਜੇ. ਐਮ.-ਕਮ-ਸਹਾਇਕ ਸਕੱਤਰ ਡੀ. ਐਲ. ਐਸ. ਏ. ਵਲੋਂ ਅਚਨਚੇਤ ਨਿਰੀਖਣ <br/> ਅਗਲੀ ਖ਼ਬਰ ਸਬ-ਤਹਿਸੀਲ ਮਾਜਰੀ ਦੇ ਫ਼ਰਦ ਕੇਂਦਰ ਦੇ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਕਾਰਨ ਲੋਕ ਹੁੰਦੇ ਰਹੇ ਖੱਜਲ-ਖੁਆਰ <br/>
Ad Position 24