31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਾਣੀ ਦੀ ਖੜੋਤ ਮੁੱਦੇ 'ਤੇ ਨਗਰ ਨਿਗਮ ਸਖ਼ਤ, ਨਿਗਮ ਕਮਿਸ਼ਨਰ ਖ਼ੁਦ ਉਤਰੇ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਵਿਖੇ ਹਾਲ ਹੀ 'ਚ ਹੋਈ ਭਾਰੀ ਬਾਰਸ਼ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਪਾਣੀ ਦੀ ਖੜੋਤ ਨਾਲ ਪੈਦਾ ਹੋਈਆਂ ਸਮੱਸਿਆਵਾਂ ਨੂੰ ਨਿਪਟਾਉਣ ਲਈ ਨਗਰ ਨਿਗਮ ਚੰਡੀਗੜ੍ਹ ਵਲੋਂ ਅੱਜ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ | ਜਨਤਕ ਸਿਹਤ ਦੀ ਰਾਖੀ ਅਤੇ ਸ਼ਹਿਰ ਭਰ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਖ਼ੁਦ ਫ਼ੀਲਡ ਦੌਰਾ ਕਰਦੇ ਹੋਏ ਹਾਲਾਤ ਦਾ ਜਾਇਜ਼ਾ ਲਿਆ | ਇਸ ਦੌਰਾਨ ਕਮਿਸ਼ਨਰ ਨੇ ਸੈਕਟਰ 17 ਦੇ ਜੀ.ਪੀ.ਓ ਕੰਪਲੈਕਸ ਦਾ ਵੀ ਨਿਰੀਖਣ ਕੀਤਾ, ਜਿੱਥੇ ਲਗਾਤਾਰ ਪਾਣੀ ਜਮਾ ਰਹਿਣ ਕਾਰਨ੍ਹ ਸਫ਼ਾਈ ਅਤੇ ਸਿਹਤ ਸਬੰਧੀ ਵੱਡੀ ਚਿੰਤਾ ਸਾਹਮਣੇ ਆਈ ਹੈ | ਇੱਥੇ ਪਾਣੀ ਦੇ ਖੜਨ ਕਾਰਨ ਬਦਬੂ, ਮੱਛਰਾਂ ਦੇ ਵਾਧੇ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਦੇ ਖ਼ਤਰੇ ਦਰਜ਼ ਕੀਤੇ ਗਏ | ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਿਸ਼ਨਰ ਨੇ ਤੁਰੰਤ ਸਬੰਧਿਤ ਵਿਭਾਗਾਂ ਨੂੰ ਅਣਸੁਲਝੀਆਂ ਸ਼ਿਕਾਇਤਾਂ ਦੇ ਕਾਰਨਾਂ ਦੀ ਜਾਂਚ ਕੀਤੇ ਜਾਣ, ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਕਾਰਵਾਈ ਕਰਨ, ਪਾਣੀ ਦੀ ਨਿਕਾਸੀ ਤੇ ਸਫ਼ਾਈ ਲਈ ਤੁਰੰਤ ਉਪਾਅ ਕੀਤੇ ਜਾਣ, ਭਵਿੱਖ 'ਚ ਅਜਿਹੀ ਸਥਿਤੀ ਨਾ ਬਣੇ, ਇਸ ਲਈ ਲੰਬੇ ਸਮੇਂ ਦੀਆਂ ਰੋਕਥਾਮ ਯੋਜਨਾਵਾਂ ਲਾਗੂ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਦੇ ਜ਼ਰੂਰੀ ਸੇਵਾ ਕੇਂਦਰਾਂ, ਸਰਕਾਰੀ ਇਮਾਰਤਾਂ ਅਤੇ ਆਵਾਜਾਈ ਸਥਾਨਾਂ ਦੀ ਸੁਰੱਖਿਆ ਤੇ ਸਫ਼ਾਈ ਬਣਾਈ ਰੱਖਣ ਨੂੰ ਨਗਰ ਨਿਗਮ ਦੀ ਪ੍ਰਾਥਮਿਕਤਾ ਦੱਸਿਆ | ਉਨ੍ਹਾਂ ਨੇ ਸਾਰੇ ਵਿੰਗਾਂ ਨੂੰ ਆਪਣੇ ਖੇਤਰਾਂ ਵਿਚ ਫ਼ੌਰੀ ਤੌਰ 'ਤੇ ਜਾਂਚ ਕਰਨ ਅਤੇ 24 ਘੰਟਿਆਂ ਵਿਚ ਵਿਸਤਿ੍ਤ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ | ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਨਿਗਮ ਦੀਆਂ ਫ਼ੀਲਡ ਟੀਮਾਂ ਨੂੰ ਸ਼ਹਿਰ ਭਰ 'ਚ ਤੈਨਾਤ ਕਰ ਦਿੱਤਾ ਗਿਆ ਹੈ, ਜੋ ਵੱਖ-ਵੱਖ ਸੈਕਟਰਾਂ ਵਿਚ ਪਾਣੀ ਦੀ ਖੜੋ੍ਹਤ ਦੀ ਸਥਿਤੀ ਦੀ ਜਾਂਚ ਕਰਦੀਆਂ ਹੋਈਆਂ ਤੁਰੰਤ ਕਾਰਵਾਈ ਯਕੀਨੀ ਬਣਾ ਰਹੀਆਂ ਹਨ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਦੀ ਖੜੋਤ ਸਬੰਧੀ ਕਿਸੇ ਵੀ ਚਿੰਤਾ ਜਾਂ ਸਮੱਸਿਆ ਬਾਰੇ ਨਗਰ ਨਿਗਮ ਦੇ ਅਧਿਕਾਰਤ ਸ਼ਿਕਾਇਤ ਚੈਨਲਾਂ ਰਾਹੀਂ ਤੁਰੰਤ ਸੂਚਨਾ ਦੇਣ ਤਾਂ ਜੋ ਫੌਰੀ ਕਾਰਵਾਈ ਕੀਤੀ ਜਾ ਸਕੇ | ਨਗਰ ਨਿਗਮ ਵਲੋਂ ਇਹ ਮੁਹਿੰਮ ਸ਼ੁਰੂ ਕੀਤੇ ਜਾਣ ਨਾਲ ਚੰਡੀਗੜ੍ਹ 'ਚ ਮੀਂਹ ਮਗਰੋਂ ਬਣ ਰਹੇ ਗੰਦਗੀ ਅਤੇ ਮੱਛਰਾਂ ਦੇ ਫ਼ੈਲਾਅ ਦੇ ਖ਼ਤਰੇ ਨੂੰ ਘਟਾਉਣ ਦੀ ਉਮੀਦ ਜਗੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਯੂ.ਟੀ ਪ੍ਰਸ਼ਾਸਨ ਹੋਇਆ ਚੌਕਸ, ਗ੍ਰਹਿ ਸਕੱਤਰ ਮਨਦੀਪ ਬਰਾੜ ਨੇੇ 'ਆਪਦਾ ਪ੍ਰਬੰਧਨ' ਦੀ... ਅਗਲੀ ਖ਼ਬਰ 2023 ਦਾ ਹਵਾਲਾ ਦੇ ਕੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਧਰਵਾਸਿਆਂ 'ਤੇ ਬਹੁਤਾ ਭਰੋਸਾ ਨਹੀਂ ਕਰ ਰਹੇ ਪਟਿਆਲਵੀ <br/>
Ad Position 24