30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੁਹਾਲੀ ਵਿਚ ਟੈਕਸੀ 'ਚੋਂ ਮਿਲੀ ਲਾਸ਼ <br/>

Ad Position 21
No active advertisement
ਅਜੀਤ ਡੈਸਕ 03-09-2025
ਐੱਸ. ਏ. ਐੱਸ. ਨਗਰ, 2 ਸਤੰਬਰ (ਕਪਿਲ ਵਧਵਾ)- ਮੁਹਾਲੀ ਦੇ ਰੈਨਬੈਕਸੀ ਪਾਰਕ ਦੇ ਬਾਹਰ ਖੜੀ ਇਕ ਟੈਕਸੀ ਵਿੱਚੋਂ ਮਿਲੀ ਲਾਸ਼ ਨੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ | ਇਕ ਰਾਹਗੀਰ ਨੇ ਟੈਕਸੀ ਕਾਰ ਵਿੱਚੋਂ ਬਦਬੂ ਆਉਣ ਕਾਰਨ ਪੁਲਿਸ ਨੂੰ ਸੂਚਿਤ ਕੀਤਾ | ਸੂਤਰਾਂ ਅਨੁਸਾਰ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰ ਖੋਲ੍ਹੀ ਤਾਂ ਉਨ੍ਹਾਂ ਨੂੰ ਉਸ ਵਿਚ ਕਰੀਬ ਤਿੰਨ ਤੋਂ ਚਾਰ ਦਿਨ ਪੁਰਾਣੀ ਲਾਸ਼ ਪਈ ਮਿਲੀ, ਜੋ ਗਰਮੀ ਕਾਰਨ ਫੁੱਲ ਗਈ ਸੀ | ਪੁਲਿਸ ਸੂਤਰਾਂ ਅਨੁਸਾਰ ਮਿ੍ਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਟੈਕਸੀ ਨੂੰ ਵੀ ਕਬਜ਼ੇ ਵਿਚ ਲੈ ਲਿਆ | ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਿ੍ਤਕ ਨੇ ਆਪਣੀ ਪਤਨੀ ਨੂੰ ਆਖਰੀ ਕਾਲ ਕੀਤੀ ਸੀ, ਕਿਉਂਕਿ ਫੋਨ ਵਿਚ ਨੰਬਰ 'ਪਤਨੀ' ਦੇ ਨਾਮ ਨਾਲ ਸੇਵ ਕੀਤਾ ਗਿਆ ਸੀ | ਪੁਲਿਸ ਹੁਣ ਇਸ ਮਾਮਲੇ ਵਿਚ ਕਤਲ ਅਤੇ ਦੁਰਘਟਨਾ ਕਾਰਨ ਹੋਈ ਮੌਤ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਕਿਸੇ ਨੇ ਉਕਤ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਕਾਰ ਵਿਚ ਛੱਡ ਦਿੱਤਾ | ਪੁਲਿਸ ਆਲੇ ਦੁਆਲੇ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਨੇੜੇ ਧਸ ਰਹੀ ਨੈਸ਼ਨਲ ਹਾਈਵੇਅ ਮੁਹਾਲੀ ਵਾਸੀਆਂ ਲਈ ਬਣੀ ਵੱਡਾ ਖ਼ਤਰਾ : ਬੇਦੀ <br/> ਅਗਲੀ ਖ਼ਬਰ 5050 ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮ ਕਾਬੂ <br/>
Ad Position 24