30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੱਸ ਸਟੈਂਡ ਨੇੜੇ ਧਸ ਰਹੀ ਨੈਸ਼ਨਲ ਹਾਈਵੇਅ ਮੁਹਾਲੀ ਵਾਸੀਆਂ ਲਈ ਬਣੀ ਵੱਡਾ ਖ਼ਤਰਾ : ਬੇਦੀ <br/>

Ad Position 21
No active advertisement
ਅਜੀਤ ਡੈਸਕ 03-09-2025
ਐੱਸ. ਏ. ਐੱਸ. ਨਗਰ, 2 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨੈਸ਼ਨਲ ਹਾਈਵੇਅ, ਜੋ ਕਿ ਦਾਰਾ ਸਟੂਡੀਓ ਤੋਂ ਵੇਰਕਾ ਚੌਕ ਨੂੰ ਜਾਂਦੀ ਹੈ, ਮੁਹਾਲੀ ਦੇ ਨਵੇਂ ਬੱਸ ਸਟੈਂਡ ਦੀ ਬੇਸਮੈਂਟ ਕੋਲ ਧਸਣੀ ਸ਼ੁਰੂ ਹੋ ਚੁੱਕੀ ਹੈ ਅਤੇ ਜੇਕਰ ਇਸ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹਾਈਵੇਅ ਵੱਲ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ, ਜਿਸ ਦਾ ਅੱਧਾ ਹਿੱਸਾ ਇਸ ਬੱਸ ਸਟੈਂਡ ਨੇ ਕਬਜ਼ੇ 'ਚ ਲਿਆ ਹੋਇਆ ਹੈ ਤੇ ਹੁਣ ਦੂਜੇ ਪਾਸੇ ਵਾਲੀ ਸੜਕ ਵੀ ਧਸਣ ਲੱਗ ਪਈ ਹੈ, ਜਿਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰ ਬਰਸਾਤ 'ਚ ਇਥੇ ਸੜਕ ਧਸਣ ਦੀ ਸਮੱਸਿਆ ਆਉਂਦੀ ਰਹੀ ਹੈ, ਪਰ ਗਮਾਡਾ ਦੀ ਲਾਪ੍ਰਵਾਹੀ ਕਾਰਨ ਹਾਲਾਤ ਹੋਰ ਬੱਦਤਰ ਹੁੰਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਬੇਸਮੈਂਟ ਕਈ ਸਾਲਾਂ ਤੋਂ ਵਿਵਾਦਾਂ 'ਚ ਹੈ ਅਤੇ ਇਸ ਬਾਰੇ ਅਜੇ ਤੱਕ ਕੋਈ ਪੱਕਾ ਫ਼ੈਸਲਾ ਨਹੀਂ ਲਿਆ ਗਿਆ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈਕੋਰਟ 'ਚ ਵੀ ਲੈ ਕੇ ਗਏ ਸਨ, ਪਰ ਅਜੇ ਤੱਕ ਗਮਾਡਾ ਵਲੋਂ ਕੋਈ ਸੰਤੋਸ਼ਜਨਕ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਦੱਸਿਆ ਕਿ ਇਹ ਸੜਕ ਨੈਸ਼ਨਲ ਹਾਈਵੇਅ ਦਾ ਹਿੱਸਾ ਹੈ, ਜਿਥੋਂ ਰੋਜ਼ਾਨਾ ਪੰਜਾਬ ਦੀ ਵੱਡੀ ਟ੍ਰੈਫ਼ਿਕ ਖ਼ਾਸ ਕਰਕੇ ਚੰਡੀਗੜ੍ਹ ਤੇ ਪੰਜਾਬ ਅਤੇ ਹਿਮਾਚਲ ਵੱਲ ਜਾਣ ਵਾਲੇ ਵਾਹਨ ਲੰਘਦੇ ਹਨ ਅਤੇ ਜੇਕਰ ਰਾਤੋਂ-ਰਾਤ ਸੜਕ ਹੋਰ ਧਸ ਗਈ ਤਾਂ ਨਾ ਸਿਰਫ਼ ਜਾਨੀ-ਮਾਲੀ ਨੁਕਸਾਨ ਹੋਵੇਗਾ, ਸਗੋਂ ਇਸ ਦੀ ਭਰਪਾਈ ਕਰਨਾ ਵੀ ਮੁਸ਼ਕਿਲ ਹੋਵੇਗਾ | ਉਨ੍ਹਾਂ ਕਿਹਾ ਕਿ ਗਮਾਡਾ ਦੀ ਅਫ਼ਸਰਸ਼ਾਹੀ ਦੇ ਢਿੱਲੇ ਰਵੱਈਏ ਕਾਰਨ ਇਹ ਪ੍ਰਾਜੈਕਟ ਲੋਕਾਂ ਦੀ ਜਾਨ ਵਾਸਤੇ ਖ਼ਤਰਾ ਬਣ ਗਿਆ ਹੈ | ਬੇਦੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਸੰਬੰਧਤ ਅਧਿਕਾਰੀ ਨੂੰ ਮੌਕੇ 'ਤੇ ਭੇਜ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਮੁਰੰਮਤ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਬੇਸਮੈਂਟ ਅਤੇ ਸੜਕ ਨੂੰ ਮਜ਼ਬੂਤੀ ਨਾਲ ਦੁਬਾਰਾ ਤਿਆਰ ਕਰਨਾ ਲਾਜ਼ਮੀ ਹੈ ਤਾਂ ਜੋ ਭਵਿੱਖ 'ਚ ਕੋਈ ਹਾਦਸਾ ਨਾ ਵਾਪਰੇ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸਮੱਸਿਆ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ, ਜਿਸ ਦੀ ਭਰਪਾਈ ਕੋਈ ਨਹੀਂ ਕਰ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਪਾਵਨ ਅਸਥਾਨ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਮੁਹਾਲੀ ਵਿਚ ਟੈਕਸੀ 'ਚੋਂ ਮਿਲੀ ਲਾਸ਼ <br/>
Ad Position 24