30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡੇਰਾਬੱਸੀ ਵਿਖੇ 3 ਬੱਚਿਆਂ ਦੀ ਮਾਂ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 03-09-2025
ਡੇਰਾਬੱਸੀ, 2 ਸਤੰਬਰ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਪੈਂਦੇ ਪਿੰਡ ਭਗਵਾਨਪੁਰ ਵਿਖੇ ਕਿਰਾਏ ਦੇ ਘਰ 'ਚ 3 ਬੱਚਿਆਂ ਸਮੇਤ ਰਹਿੰਦੀ ਇਕ ਔਰਤ ਨੇ ਭੇਦਭਰੇ ਹਾਲਾਤਾਂ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕਾ ਦੀ ਪਛਾਣ ਨਾਜ਼ੀਬੂਨ ਖਾਤੂਨ (27) ਪਤਨੀ ਬਲੀਸਟਰ ਅਨਸਾਰੀ ਵਾਸੀ ਪੂਰਵੀ ਚੰਪਾਰਨ (ਬਿਹਾਰ) ਦੇ ਰੂਪ 'ਚ ਹੋਈ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਪਿੰਡ ਭਗਵਾਨਪੁਰ ਤੋਂ ਸੂਚਨਾ ਮਿਲੀ ਸੀ ਕਿ ਇਕ ਔਰਤ ਦੀ ਲਾਸ਼ ਘਰ ਦੀ ਛੱਤ ਨਾਲ ਲਟਕ ਰਹੀ ਹੈ | ਉਨ੍ਹਾਂ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈਣ ਉਪਰੰਤ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ | ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਮੁਤਾਬਕ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਪਿੰਡ ਦੇ ਨੇੜੇ ਸਥਿਤ ਇਕ ਫੈਕਟਰੀ 'ਚ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਸੀ | ਉਸ ਕੋਲ 3 ਬੱਚੇ ਸਨ ਤੇ ਉਹ ਪਿੰਡ 'ਚ ਕਿਰਾਏ ਦੇ ਘਰ 'ਚ ਰਹਿੰਦੀ ਸੀ | ਪੁਲਿਸ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਔਰਤ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਮਗਰੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
02 ਐਮਓਐਚ 34


Ad Position 22
No active advertisement
ਪਿਛਲੀ ਖ਼ਬਰ ਉਗਰਾਹਾਂ ਜਥੇਬੰਦੀ ਦੀ 6 ਦੀ ਮੀਟਿੰਗ ਮੁਲਤਵੀ-ਹੈਪੀ ਮਲਕਪੁਰ ਅਗਲੀ ਖ਼ਬਰ ਪ੍ਰਾਚੀਨ ਸ੍ਰੀ ਨਗਰ ਖੇੜਾ ਵਿਖੇ ਕਰਵਾਏ ਗਏ ਸਮਾਗਮ 'ਚ ਐਮ. ਪੀ. ਜੱਸੜ ਨੇ ਉਚੇਚੇ ਤੌਰ 'ਤੇ ਲੁਆਈ ਹਾਜ਼ਰੀ <br/>
Ad Position 24