ਐੱਸ. ਏ. ਐੱਸ. ਨਗਰ, 2 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੀ ਸੀ. ਐਸ. (ਰਿਟਾ.) ਅਧਿਕਾਰੀ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਡਾ. ਬਲਬੀਰ ਸਿੰਘ ਢੋਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਸਾਰੇ ਮੈਂਬਰ ਹੜ੍ਹ ਪੀੜਤਾਂ ਲਈ ਘੱਟੋ-ਘੱਟ 5-5 ਹਜ਼ਾਰ ਰੁ. ਦਾ ਯੋਗਦਾਨ ਪਾਉਣਗੇ ਅਤੇ ਇਕੱਠੀ ਕੀਤੀ ਰਕਮ ਸਥਾਨਕ ਹੜ੍ਹ ਪੀੜਤ ਖੇਤਰਾਂ ਵਿਚ ਖ਼ਰਚੀ ਜਾਵੇਗੀ | ਇਹ ਰਕਮ ਸੰਬੰਧਤ ਐਸ. ਡੀ. ਐਮ. ਦੇ ਅਧੀਨ ਰਹੇਗੀ, ਜੋ ਕਿ ਹੜ੍ਹ ਪੀੜਤ ਲੋਕਾਂ ਦੀ ਲੋੜ ਅਨੁਸਾਰ ਸਥਾਨਕ ਖੇਤਰ 'ਚੋਂ ਸਾਮਾਨ ਦੀ ਖ਼ਰੀਦ ਕਰਨਗੇ | ਮੀਟਿੰਗ ਵਿਚ ਕਿਹਾ ਗਿਆ ਕਿ ਉਪ ਮੰਡਲ ਅਜਨਾਲਾ, ਦੀਨਾਨਗਰ, ਸੁਲਤਾਨਪੁਰ ਲੋਧੀ ਅਤੇ ਫ਼ਾਜ਼ਿਲਕਾ ਨੂੰ ਤੁਰੰਤ ਤਰਜ਼ੀਹ ਦੇਣ ਦੀ ਲੋੜ ਹੈ ਅਤੇ ਹਰ ਉਪ-ਮੰਡਲ ਨੂੰ 50-50 ਹਜ਼ਾਰ ਰੁ. ਭੇਜੇ ਜਾਣਗੇ | ਇਸ ਮੌਕੇ ਜੀ. ਐਸ. ਬਹੀਆ, ਐਸ. ਐਲ. ਭੁੰਬਕ, ਐਨ. ਐਸ. ਬਰਾੜ, ਏ. ਐਸ. ਸ਼ਾਹੀ, ਏ. ਕੇ. ਸਿੱਕਾ, ਜੀ. ਐਸ. ਪੰਨੂ, ਜਰਨੈਲ ਸਿੰਘ, ਐਸ. ਪੀ. ਐਸ. ਮਾਰੜ ਅਤੇ ਕੇ. ਐਸ. ਮਾਹੀ ਆਦਿ ਵੀ ਹਾਜ਼ਰ ਸਨ |