ਚੰਡੀਗੜ੍ਹ, 2 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਦੀ ਐਨ. ਐਸ. ਐਸ. ਯੂਨਿਟ ਨੇ ਦੇਸ਼ ਵਿਆਪੀ 'ਏਕ ਬੂਟਾ ਮਾਂ ਕੇ ਨਾਮ' 2.0 ਮੁਹਿੰਮ ਤਹਿਤ ਬੂਟੇ ਲਗਾਏ ਗਏ | ਇਸ ਪਹਿਲਕਦਮੀ ਵਿਚ ਐਨ. ਐਸ. ਐਸ. ਵਲੰਟੀਅਰਾਂ ਸਮੇਤ ਪ੍ਰੋਗਰਾਮ ਅਫਸਰਾਂ ਡਾ. ਸ਼ਾਖਾ ਤੇ ਡਾ. ਮੋਨਿਕਾ ਦਾਰਾ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਕਾਲਜ ਕੈਂਪਸ 'ਚ ਬੂਟੇ ਲਗਾਏ | ਇਸ ਮੌਕੇ ਪਿ੍ੰਸੀਪਲ ਪ੍ਰੋ. ਜੇ. ਕੇ. ਸਹਿਗਲ ਨੇ ਕਿਹਾ ਕਿ 'ਆਪਣੀ ਮਾਂ ਦੇ ਨਾਮ 'ਤੇ ਬੂਟੇ ਲਗਾਉਣਾ ਸਿਰਫ਼ ਪ੍ਰਤੀਕਾਤਮਕ ਨਹੀਂ ਹੈ | ਇਹ ਇਕ ਜੀਵਤ ਵਿਰਾਸਤ ਹੈ ਜੋ ਪਿਆਰ, ਜੀਵਨ ਤੇ ਸਥਿਰਤਾ ਨੂੰ ਜੋੜਦੀ ਹੈ | ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸਕੀਮ 'ਏਕ ਬੂਟਾ ਮਾਂ ਕੇ ਨਾਮ' 2.0 ਮੁਹਿੰਮ ਨਾਗਰਿਕਾਂ ਨੂੰ ਬੂਟਾ ਲਗਾਉਣ ਦੁਆਰਾ ਆਪਣੀਆਂ ਮਾਵਾਂ ਦਾ ਸਤਿਕਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ |