30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫ਼ਾਰ ਪੇਅ-ਪੈਰਿਟੀ ਵਲੋਂ ਸੰਘਰਸ਼ ਮੁਲਤਵੀ

Ad Position 21
No active advertisement
ਅਜੀਤ ਡੈਸਕ 04-09-2025

ਐੱਸ. ਏ. ਐੱਸ. ਨਗਰ, 3 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫ਼ਾਰ ਪੇਅ-ਪੈਰਿਟੀ ਵਲੋਂ ਪੰਜਾਬ ਸੂਬੇ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਪਸ਼ੂ-ਪਾਲਕਾਂ ਦੇ ਹਿੱਤ ਨੂੰ ਪਹਿਲ ਦਿੰਦੇ ਹੋਏ ਆਪਣੀ ਪੇਅ-ਪੈਰਿਟੀ, ਡੀ. ਏ. ਸੀ. ਪੀ. ਅਤੇ ਹੋਰ ਮੰਗਾਂ ਲਈ ਵਿੱਢਿਆ ਸੰਘਰਸ਼ ਫ਼ਿਲਹਾਲ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸੰਬੰਧੀ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਸੂਬੇ ਦੇ ਪਸ਼ੂ-ਪਾਲਕਾਂ ਨੂੰ ਆਪਣੇ ਕੀਮਤੀ ਪਸ਼ੂ-ਧਨ ਨੂੰ ਹੜ੍ਹਾਂ ਦੀ ਮਾਰ ਕਾਰਨ ਸੰਭਾਵਿਤ ਬਿਮਾਰੀਆਂ ਤੋਂ ਬਚਾਉਣ ਲਈ ਵੈਟਰਨਰੀ ਡਾਕਟਰਾਂ ਦੀਆਂ ਸੇਵਾਵਾਂ ਦੀ ਅਹਿਮ ਜ਼ਰੂਰਤ ਹੋਣ ਕਾਰਨ ਪ੍ਰੋਫੈਸ਼ਨਲ ਅਤੇ ਐਥਿਕਸ ਧਰਮ ਪ੍ਰਤੀ ਆਪਣੇ ਫ਼ਰਜ਼ ਨੂੰ ਪਹਿਲ ਦਿੰਦੇ ਹੋਏ ਐਕਸ਼ਨ ਕਮੇਟੀ ਵਲੋਂ ਸੰਘਰਸ਼ ਨੂੰ ਫ਼ਿਲਹਾਲ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੰਚਕੂਲਾ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਰਕੇ ਕਈ ਖੇਤਰਾਂ 'ਚ ਹੋਇਆ ਨੁਕਸਾਨ-ਡੀ. ਸੀ. <br/> ਅਗਲੀ ਖ਼ਬਰ ਮੁਹਾਲੀ ਦੇ ਸੈਕਟਰ-79 'ਚ ਫੁੱਟਪਾਥ ਤੇ ਸੜਕ ਧਸਣ ਕਾਰਨ ਵਸਨੀਕਾਂ ਨੂੰ ਪੇਸ਼ ਆ ਰਹੀਆਂ ਨੇ ਭਾਰੀ ਸਮੱਸਿਆਵਾਂ <br/>
Ad Position 24